03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮੰਡੀ ਨੂੰ ਉਜਾੜ ਕੇ ਗੈਸ ਪਲਾਂਟ ਨਹੀਂ ਲਗਾਉਣ ਦਿੱਤਾ ਜਾਵੇਗਾ-ਮਛਿਆਣਾ

ਅਜੀਤ ਡੈਸਕ 31-12-2025
ਜਲੰਧਰ, 30 ਦਸੰਬਰ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡ ਚਿਤੇਆਣੀ ਅਤੇ ਡੇਅਰੀ ਕੰਪਲੈਕਸ ਜਮਸ਼ੇਰ ਦੀਆਂ ਬਿਲਕੁੱਲ ਜੜ੍ਹਾਂ 'ਚ ਕਰੋੜਾਂ ਰੁਪਏ ਖਰਚ ਕੇ ਪਹਿਲਾਂ ਦੀ ਬਣੀ ਚਾਰਾ ਮੰਡੀ ਨੂੰ ਪੁੱਟ ਕੇ ਉਸ ਦੀ ਜਗ੍ਹਾ ਉੱਪਰ ਲਗਾਏ ਜਾ ਰਹੇ ਗੈਸ ਪਲਾਟ ਦੇ ਪ੍ਰਾਜੈਕਟ ਨੂੰ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੰਦੋਲਨ ਵਿੱਢਣ ਲਈ ਅੱਜ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਕਰਕੇ ਵੱਖ-ਵੱਖ ਬਲਾਕਾਂ ਦੀ ਡਿਊਟੀ ਲਗਾਈ ਗਈ ਹੈ | ਇਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਛਿਆਣਾ ਨੇ ਕਿਹਾ ਕਿ ਪੀਣ ਲਈ ਸ਼ੁੱਧ ਪਾਣੀ ਅਤੇ ਸਾਹ ਲੈਣ ਲਈ ਸ਼ੁੱਧ ਹਵਾ ਦੀ ਮੰਗ ਕਰਨਾ ਅਤੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਰੋਕਣਾ ਹਰ ਇੱਕ ਵਿਅਕਤੀ ਦਾ ਹੱਕ ਹੈ, ਇਸ ਲਈ ਆਪਣੇ ਲੋਕਾਂ ਦੇ ਸ਼ੁੱਧ ਹਵਾ ਅਤੇ ਸ਼ੁੱਧ ਪਾਣੀ ਦੇ ਹੱਕ ਵਾਸਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਹਰ ਇੱਕ ਸੰਘਰਸ਼ ਲੜਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਉਹ ਗੈਸ ਪਲਾਂਟ ਦੇ ਪ੍ਰਾਜੈਕਟ ਨੂੰ ਬੰਦ ਕਰਵਾਉਣ ਵਾਸਤੇ ਅਤੇ ਆਪਣੇ ਲੋਕਾਂ ਦੇ ਸਾਫ ਹਵਾ ਤੇ ਸ਼ੁੱਧ ਪਾਣੀ ਦੇ ਹੱਕ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਹਰ ਇੱਕ ਸੰਘਰਸ਼ ਲੜੇਗੀ |
ਪਿਛਲੀ ਖ਼ਬਰ ਨਵੇਂ ਸਾਲ ਦਾ ਲੋਕਾਂ ਨੂੰ ਗੋਡੇ-ਗੋਡੇ ਚਾਅ : ਵੇਖੋ, ਕਿਵੇਂ ਮਨਾ ਰਹੇ ਅਗਲੀ ਖ਼ਬਰ ਬਲਬੀਰ ਸਿੰਘ ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।