ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਅੰਡਰ-19 (ਲੜਕੀਆਂ) ਅੰਤਰ ਜ਼ਿਲ੍ਹਾ ਵਨ ਡੇ ਕਿ੍ਕਟ ਮੁਕਾਬਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਟੀਮ 'ਤੇ 10 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ | ਫ਼ਾਜ਼ਿਲਕਾ ਦੀ ਟੀਮ ਨੇ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਮੀਂਹ ਹੋਣ ਕਰਕੇ ਮੈਚ ਦੇਰੀ ਨਾਲ ਸ਼ੁਰੂ ਹੋਇਆ | ਜ਼ਿਲ੍ਹਾ ਮੋਗਾ ਦੇ ਸਮਾਧ ਭਾਈ ਕਿ੍ਕਟ ਗਰਾਊਾਡ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਫ਼ਾਜ਼ਿਲਕਾ ਦੀ ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 39 ਦੌੜਾਂ ਬਣਾਈਆਂ | ਗੁਰਮਨਦੀਪ ਕੌਰ ਬੁੱਟਰ ਨੇ 18 ਦੌੜਾਂ (ਨਾਟ ਆਊਟ) ਬਣਾਈਆਂ | ਜਦਕਿ ਸ੍ਰੀ ਮੁਕਤਸਰ ਸਾਹਿਬ ਵਲੋਂ ਗੇਦਬਾਜ਼ੀ ਕਰਦੇ ਹੋਏ ਹਰਮਨਦੀਪ ਕੌਰ ਮਾਨ ਪਿੰਡ ਘੱਗਾ ਨੇ ਦੋ ਵਿਕਟਾਂ, ਖ਼ੁਸ਼ਪ੍ਰੀਤ ਤੇ ਤਨਵੀ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਸ੍ਰੀ ਮੁਕਤਸਰ ਸਾਹਿਬ ਨੇ ਆਪਣੀ ਪਾਰੀ ਖੇਡਦੇ ਹੋਏ 5.3 ਓਵਰਾਂ ਵਿਚ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਦੇ 42 ਦੌੜਾਂ ਬਣਾ ਕੇ 10 ਵਿਕਟਾਂ ਨਾਲ ਮੈਚ 'ਚ ਜਿੱਤ ਹਾਸਿਲ ਕੀਤੀ | ਬੱਲੇਬਾਜ਼ੀ ਕਰਦੇ ਹੋਏ ਗੁਣਸਾਖੀ ਨੇ 15 ਗੇਂਦਾਂ 'ਚ ਚਾਰ ਚੌਕਿਆਂ ਦੀ ਸਹਾਇਤਾ ਨਾਲ 22 ਦੌੜਾਂ ਬਣਾਈਆਂ, ਜਦਕਿ ਹਰਮਨਦੀਪ ਕੌਰ ਸਮਾਘ (ਕਪਤਾਨ) ਨੇ 2 ਚੌਕਿਆਂ ਦੀ ਸਹਾਇਤਾ ਨਾਲ 18 ਗੇਂਦਾਂ ਵਿਚ 16 ਦੌੜਾ ਬਣਾਈਆਂ | ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਵਿਕਰਮਜੀਤ, ਜਨਰਲ ਸਕੱਤਰ ਸ਼ਮਿੰਦਰ ਬੱਤਰਾ, ਲੜਕੀਆਂ ਦੇ ਕਿ੍ਕਟ ਇੰਚਾਰਜ ਰਾਜਵੰਤ ਸਿੰਘ ਗਿੱਲ, ਸਿਲੈਕਟਰ ਤੇ ਸਮੂਹ ਮੈਂਬਰਾਂ ਨੇ ਟੀਮ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਖਿਡਾਰੀਆਂ ਨੂੰ ਵਧਾਈ ਅਤੇ ਬਾਕੀ ਰਹਿੰਦੇ ਮੈਚਾਂ ਲਈ ਸ਼ੁੱਭਇੱਛਾਵਾਂ ਦਿੱਤੀਆਂ |