10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਰਦਾਰਨੀ ਮਨਮੋਹਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਪਰਿਵਾਰਕ ਮੈਂਬਰ ਤੇ ਇਲਾਕਾ ਵਾਸੀ | ਅਜੀਤ ਤਸਵੀਰ <br/> ਸ਼ਰਧਾਂਜਲੀ ਸਮਾਗਮ ਸਮੇਂ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਜਰਨੈਲ ਸਿੰਘ ਔਲਖ ਸ਼੍ਰੋਮਣੀ ਕਮੇਟੀ ਮੈਂਬਰ ਰੋਪੜ, ਬਲਦੇਵ ਸਿੰਘ ਪ੍ਰਧਾਨ | <br/> ਸ੍ਰੀ ਮੁਕਤਸਰ ਸਾਹਿਬ ਵਿਖੇ ਮਨਮੋਹਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਸਮੇਂ ਕੀਰਤਨ ਕਰਦਾ ਹੋਇਆ ਰਾਗੀ ਜਥਾ | <br/> 05-11-2025
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸੁਰਿੰਦਰ ਸਿੰਘ (ਗਰੀਨ ਇੰਜੀਨੀਅਰਿੰਗ ਵਰਕਸ) ਵਾਸੀ ਪੱਤੀ ਤੰਬੂ ਸਾਹਿਬ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਧਰਮਪਤਨੀ ਸਰਦਾਰਨੀ ਮਨਮੋਹਨ ਕੌਰ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ | ਅੱਜ ਗ੍ਰਹਿ ਵਿਖੇ ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਜੀ ਦਾ ਭੋਗ ਪਾਇਆ ਗਿਆ | ਉਪਰੰਤ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਤੇ ਇਲਾਕਾ ਵਾਸੀਆਂ ਨੇ ਸ਼ਾਮਿਲ ਹੋ ਕੇ ਮਨਮੋਹਨ ਕੌਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੁਆਰਾ ਪਰਿਵਾਰ ਦੀ ਤਰੱਕੀ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ | ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਔਲਖ ਰੋਪੜ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਨਮੋਹਨ ਕੌਰ ਗੁਰਬਾਣੀ ਦੇ ਨਿਤਨੇਮੀ ਅਤੇ ਲੋੜਵੰਦਾਂ ਦੇ ਮਦਦਗਾਰ ਸਨ | ਉਨ੍ਹਾਂ ਪਹੁੰਚੀ ਸਮੂਹ ਸੰਗਤ ਦਾ ਪਰਿਵਾਰ ਦੀ ਤਰਫ਼ੋਂ ਧੰਨਵਾਦ ਕੀਤਾ | ਇਸ ਮੌਕੇ ਬਲਦੇਵ ਸਿੰਘ ਪ੍ਰਧਾਨ ਕਾਰ ਬਾਜ਼ਾਰ ਯੂਨੀਅਨ ਵਲੋਂ ਮਿ੍ਤਕਾ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ ਅਤੇ ਵੱਖ-ਵੱਖ ਸ਼ੋਕ ਮਤੇ ਪੜ੍ਹੇ ਗਏ | ਵੱਖ-ਵੱਖ ਆਗੂਆਂ ਨੇ ਸੁਰਿੰਦਰ ਸਿੰਘ, ਨਰਿੰਦਰ ਸਿੰਘ ਅਤੇ ਪੁੱਤਰਾਂ ਅਮਨਦੀਪ ਸਿੰਘ ਤੇ ਰਮਨਦੀਪ ਸਿੰਘ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਇਜ਼ਹਾਰ ਕੀਤਾ | ਇਸ ਮੌਕੇ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਭਾਈ ਦਵਿੰਦਰ ਸਿੰਘ ਚਹਿਲ, ਭਾਈ ਸੁਰਿੰਦਰ ਸਿੰਘ ਰੂਪੀ, ਇੰਦਰਪਾਲ ਸਿੰਘ ਸੰਧੂ ਪ੍ਰਧਾਨ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਯੂਨੀਅਨ, ਡਾਕਟਰ ਪ੍ਰੀਤਮ ਸਿੰਘ ਧਾਲੀਵਾਲ, ਵੈਦ ਸਤਪਾਲ ਸਿੰਘ ਤਖਤਹਜਾਰਾ, ਸਤਬੀਰ ਸਿੰਘ ਗਗਨ ਚਹਿਲ, ਕੌਂਸਲਰ ਮਨਿੰਦਰ ਸਿੰਘ ਮਹਿੰਦੀ, ਐਡਵੋਕੇਟ ਅਮਨਦੀਪ ਸਿੰਘ ਚਹਿਲ, ਭਾਈ ਰਮਿੰਦਰ ਸਿੰਘ ਚਹਿਲ, ਮਕੈਨਿਕ ਗੁਲਾਬ ਸਿੰਘ ਭੁੱਟੀਵਾਲਾ, ਕੁਲਦੀਪ ਸਿੰਘ ਦੀਪ ਫਿਲਿੰਗ ਸਟੇਸ਼ਨ, ਬਲਦੇਵ ਸਿੰਘ ਮਕੈਨਿਕ, ਗੁਰਮੀਤ ਸਿੰਘ ਮਕੈਨਿਕ, ਦਲਜੀਤ ਸਿੰਘ ਵਿਰਦੀ, ਅਜੈਬ ਸਿੰਘ, ਪ੍ਰੀਤਮ ਸਿੰਘ, ਰਘਬੀਰ ਸਿੰਘ ਕੰਗ, ਅਮਰੀਕ ਸਿੰਘ ਪ੍ਰਧਾਨ ਬਾਰਬਰ ਯੂਨੀਅਨ, ਸਨਬੀਰ ਸਿੰਘ ਬਰਾੜ, ਰੌਬਿਨ ਬਰਾੜ ਸ਼ੇਰੇਵਾਲਾ, ਮਕੈਨਿਕ ਅੰਗਰੇਜ਼ ਸਿੰਘ ਵਾੜਾ ਕਿਸ਼ਨਪੁਰਾ, ਕੁਲਦੀਪ ਸਿੰਘ ਸੰਧੂ, ਜੋਗਿੰਦਰ ਸਿੰਘ ਜੰਗਲਾਤ ਵਿਭਾਗ, ਨਵਦੀਪ ਸਿੰਘ ਸੁੱਖੀ ਪ੍ਰਧਾਨ ਬੀ.ਐੱਲ.ਓ. ਯੂਨੀਅਨ, ਹਰਬੀਰ ਸਿੰਘ ਕਾਲੀ ਸੰਧੂ, ਰਿੰਕੂ ਰਾਧਾ ਸੁਆਮੀ, ਮਨਪ੍ਰੀਤ ਸਿੰਘ ਸੰਧੂ, ਬੂਟਾ ਸਿੰਘ ਮਕੈਨਿਕ, ਮਕੈਨਿਕ ਗੁਰਤੇਜ ਸਿੰਘ ਭੁੱਟੀਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਆਗੂ ਸੁਖਦੇਵ ਸਿੰਘ ਵੰਗਲ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਦਸਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।