08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਜੋਧੂ ਕਾਲੋਨੀ ਵਾਸੀ ਅਧਿਕਾਰੀਆਂ ਨੂੰ ਮਿਲੇ

ਅਜੀਤ ਡੈਸਕ 23-12-2025
ਸ੍ਰੀ ਮੁਕਤਸਰ ਸਾਹਿਬ, 22 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਜੋਧੂ ਕਾਲੋਨੀ ਦੀ ਮੁੱਖ ਗਲੀ ਤੋਂ ਇਲਾਵਾ ਗਲੀ ਨੰਬਰ 6, 7 ਤੇ 8 ਵਿਚ ਸੀਵਰੇਜ਼ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਆਮ ਤੌਰ 'ਤੇ ਸੀਵਰੇਜ਼ ਬੰਦ ਰਹਿਣ ਕਰਕੇ ਗਲੀਆਂ ਵਿਚ ਖੜ੍ਹਾ ਪਾਣੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ | ਰਾਹਗੀਰਾਂ ਤੋਂ ਇਲਾਵਾ ਆਸਪਾਸ ਵੱਸਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਜਦੋਂ ਮੁਹੱਲੇ ਦੇ ਵਾਸੀ ਸ਼ਿਕਾਇਤ ਕਰਦੇ ਹਨ ਤਾਂ ਇਕ-ਦੋ ਦਿਨ ਬਾਅਦ ਮੁਲਾਜ਼ਮ ਆ ਕੇ ਇਸ ਨੂੰ ਖੋਲ੍ਹ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਫ਼ਿਰ ਸੀਵਰੇਜ਼ ਸਿਸਟਮ ਜਾਮ ਹੋ ਜਾਂਦਾ ਹੈ | ਇਸ ਸਮੱਸਿਆ ਦੀ ਪੁਖ਼ਤਾ ਹੱਲ ਲਈ ਅੱਜ ਮੁਹੱਲਾ ਵਾਸੀਆਂ ਦਾ ਵਫ਼ਦ ਜਲ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਕੇਵਲ ਗਰਗ ਅਤੇ ਐੱਸ.ਡੀ.ਓ. ਜਗਮੋਹਨ ਸਿੰਘ ਸੰਧੂ ਨੂੰ ਮਿਲਿਆ | ਇਸ ਮੌਕੇ ਵਫ਼ਦ ਨੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ | ਇਸ ਮੌਕੇ ਅਧਿਕਾਰੀਆਂ ਨੇ ਮੁਹੱਲਾ ਵਾਸੀਆਂ ਦੀ ਸਮੱਸਿਆ ਨੂੰ ਸੁਣਿਆ ਅਤੇ ਇਸ ਦੇ ਪੱਕੇ ਹੱਲ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਮਨਪ੍ਰੀਤ ਸਿੰਘ ਬੇਦੀ, ਪਵਨ ਮੋਂਗਾ, ਅਮਨਦੀਪ ਸਿੰਘ, ਰੌਬਿਨ ਗਾਵੜੀ, ਭੋਲਾ, ਸੁਰਿੰਦਰ ਕੁਮਾਰ, ਸੁਭਾਸ਼ ਕੁਮਾਰ, ਦੀਪਕ ਕੁਮਾਰ, ਕਿ੍ਸ਼ਨ ਲਾਲ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਨੈਸ਼ਨਲ ਸਕੂਲ ਖੇਡਾਂ 'ਚ ਸੋਨ ਤਗ਼ਮਾ ਜਿੱਤਣ ਵਾਲੀ ਰਾਜਵੀਰ ਕੌਰ ਦਾ ਸਨਮਾਨ ਅਗਲੀ ਖ਼ਬਰ ਹਲਕਾ ਜੈਤੋ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੋਈ ਸ਼ਰਮਨਾਕ ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।