26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਾਬਕਾ ਸੈਨਿਕ ਭਲਾਈ ਵਿੰਗ ਦੀ ਹੰਗਾਮੀ ਮੀਟਿੰਗ <br/>

ਅਜੀਤ ਡੈਸਕ 24-12-2025
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਾਬਕਾ ਸੈਨਿਕ ਭਲਾਈ ਵਿੰਗ ਪੰਜਾਬ ਜ਼ਿਲ੍ਹਾ ਇਕਾਈ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ, ਜਿਸ ਵਿਚ ਜ਼ਿਲ੍ਹੇ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਪੰਜਾਬ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇੜੇ ਸੰਗੂਧੌਣ-ਥਾਂਦੇਵਾਲਾ ਰੋਡ 'ਤੇ ਸਿੱਖ ਰੈਜਮੈਂਟ ਵਿਚ ਡਿਊਟੀ ਕਰ ਰਹੇ ਪਿੰਡ ਥਾਂਦੇਵਾਲਾ ਦੇ ਸੈਨਿਕ ਜੀਵਨ ਸਿੰਘ ਵਲੋਂ ਪਲਾਟ ਖ਼ਰੀਦਿਆ ਗਿਆ ਸੀ, ਪਰ ਇਸ ਪਲਾਟ ਦੇ ਨਾਲ ਹੀ ਕਿਸੇ ਅਸਰ ਰਸੂਖ਼ ਵਾਲੇ ਵਿਅਕਤੀ ਨੇ ਪਲਾਟ ਲੈ ਲਿਆ ਤੇ ਮਕਾਨ ਪਾਇਆ | ਉਸ ਨੇ ਸੈਨਿਕ ਦੀ ਗੈਰ ਹਾਜ਼ਰੀ ਵਿਚ ਕਾਫ਼ੀ ਜਗ੍ਹਾ ਉਸ ਦੀ ਮੱਲ ਲਈ ਅਤੇ ਕਹਿ ਰਿਹਾ ਹੈ ਕਿ ਇਹ ਉਸ ਦੀ ਥਾਂ ਹੈ, ਜਿਸ ਕਰਕੇ ਸੈਨਿਕ ਤੋਂ ਇਲਾਵਾ ਉਸ ਦੀ ਪਤਨੀ ਬਹੁਤ ਪ੍ਰੇਸ਼ਾਨ ਹੈ | ਇਸ ਧੱਕੇਸ਼ਾਹੀ ਦੀ ਪੜਤਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਲਵੰਤ ਸਿੰਘ ਭੁੱਲਰ, ਦਾਰਾ ਸਿੰਘ ਸਕੱਤਰ ਅਤੇ ਕਮੇਟੀ ਕਰ ਰਹੀ ਹੈ | ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੈਨਿਕ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਹੈ | ਮੀਟਿੰਗ ਵਿਚ ਦੂਜਾ ਮੁੱਦਾ ਬਟਾਲਾ ਨੇੜੇ ਫ਼ੌਜੀ ਪਰਮਜੀਤ ਸਿੰਘ ਦਾ ਵਿਚਾਰਿਆ ਗਿਆ, ਜੋ ਛੁੱਟੀ 'ਤੇ ਆਇਆ ਹੋਇਆ ਸੀ ਅਤੇ ਵੋਟਾਂ ਵਾਲੇ ਦਿਨ ਅਸਰ ਰਸੂਖ਼ ਵਾਲੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜੋ ਮਿਲਟਰੀ ਹਸਪਤਾਲ ਵਿਖੇ ਜੇਰੇ ਇਲਾਜ ਹੈ | ਇਸ ਮੌਕੇ ਕਿ੍ਪਾਲ ਸਿੰਘ ਬਾਦੀਆਂ ਧਰਮੀ ਫੌਜੀ ਜਨਰਲ ਸਕੱਤਰ ਪੰਜਾਬ, ਬਲਵੰਤ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਸੇਵਾ ਮੁਕਤ ਕੈਪਟਨ ਦਾਰਾ ਸਿੰਘ ਜਨਰਲ ਸਕੱਤਰ, ਬਲਵਿੰਦਰ ਸਿੰਘ ਖ਼ਜ਼ਾਨਚੀ, ਬਾਬਾ ਪਾਲ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਸਾਬਕਾ ਫ਼ੌਜੀ ਅਤੇ ਸਾਬਕਾ ਸਰਪੰਚ ਖੋਖਰ ਸਮੇਤ ਕਈ ਸਾਬਕਾ ਸੈਨਿਕ ਅਤੇ ਵੀਰ ਨਾਰੀਆਂ ਨੇ ਭਾਗ ਲਿਆ |

ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਕਿ੍ਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।