06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਘੁੰਮਣ ਰਜਵਾਹਾ ਦੂਸਰੀ ਵਾਰ ਟੁੱਟਿਆ, ਸੈਂਕੜੇ ਏਕੜ ਕਣਕ ਦੀ ਫ਼ਸਲ ਤਬਾਹ <br/>

ਅਜੀਤ ਡੈਸਕ 26-12-2025
ਮੌੜ ਮੰਡੀ, 25 ਦਸੰਬਰ (ਗੁਰਜੀਤ ਸਿੰਘ ਕਮਾਲੂ)-ਲਗਭਗ 13 ਦਿਨਾਂ ਦੇ ਵਕਫ਼ੇ ਦੇ ਵਿਚਕਾਰ ਹੀ ਘੁੰਮਣ ਰਜਵਾਹਾ ਪਿੰਡ ਮੌੜ ਕਲਾਂ ਦੇ ਰਕਬੇ ਵਿਚ ਉਸੇ ਜਗ੍ਹਾ ਤੋਂ ਦੂਸਰੀ ਵਾਰ ਟੁੱਟ ਗਿਆ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਅਤੇ ਆਲੂ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਬਣ ਗਿਆ ਹੈ | ਜਿਸ ਤੋਂ ਬਾਅਦ ਰੋਹ ਵਿਚ ਆਏ ਪਿੰਡ ਮੌੜ ਕਲਾਂ ਦੇ ਕਿਸਾਨਾਂ ਨੇ ਬਠਿੰਡਾ ਮਾਨਸਾ ਹਾਈਵੇ 'ਤੇ ਧਰਨਾ ਲਗਾ ਦਿੱਤਾ | ਰਜਵਾਹਾ ਟੁੱਟਣ 'ਤੇ ਹੋਏ ਨੁਕਸਾਨ ਬਾਰੇ ਦੱਸਦੇ ਹੋਏ ਹਰਜਿੰਦਰ ਸਿੰਘ ਕੱਪੀ, ਰਮਨਦੀਪ ਸਿੰਘ ਮੌੜ ਕਲਾਂ, ਰਾਜਵਿੰਦਰ ਸਿੰਘ ਰਾਜੀ, ਬਿੰਦਰ ਸਿੰਘ ਮੌੜ ਕਲਾਂ, ਬਲਜੀਤ ਸਿੰਘ ਨਿਰਮਲ ਸਿੰਘ, ਹਰਭਜਨ ਸਿੰਘ ਆਦਿ ਨੇ ਕਿਹਾ ਕਿ ਅੱਜ ਜੋ ਵੀ ਨੁਕਸਾਨ ਹੋਇਆ ਹੈ ਇਸ ਦੀ ਸਾਰੀ ਜ਼ਿੰਮੇਵਾਰੀ ਨਹਿਰੀ ਵਿਭਾਗ ਦੀ ਹੈ ਕਿਉਂਕਿ 12 ਦਿਨ ਪਹਿਲਾਂ ਵੀ ਇਸੇ ਜਗ੍ਹਾ ਤੋਂ ਇਹ ਰਜਵਾਹਾ ਟੁੱਟਿਆ ਸੀ ਜਿਸ ਨੂੰ ਕਿ ਕਿਸਾਨਾਂ ਨੇ ਆਪ ਹੀ ਗੱਟੇ ਲਗਾ ਕੇ ਬੰਦ ਕੀਤਾ ਸੀ | ਜਿਸ ਤੋਂ ਬਾਅਦ ਨਹਿਰੀ ਵਿਭਾਗ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਇਸ ਪਾੜ ਨੂੰ ਪੱਕਾ ਕੀਤਾ ਜਾਵੇ ਪ੍ਰੰਤੂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਕੋਈ ਵੀ ਜ਼ਿੰਮੇਵਾਰੀ ਨਹੀਂ ਸਮਝੀ ਜਿਸ ਕਾਰਨ ਕਿਸਾਨਾਂ ਦੀ ਕਣਕ ਅਤੇ ਆਲੂ ਵੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਧਰਨੇ ਦਾ ਪਤਾ ਲੱਗਦੇ ਹੀ ਨਹਿਰੀ ਵਿਭਾਗ ਦੇ ਐਕਸੀਅਨ ਖ਼ੁਦ ਧਰਨੇ ਵਾਲੀ ਜਗ੍ਹਾ ਤੇ ਪੁੱਜੇ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਜਲਦੀ ਹੀ ਸਾਰੇ ਟੁੱਟੇ ਹੋਏ ਨੱਕਿਆਂ ਨੂੰ ਪੱਕਾ ਕਰ ਦੇਵੇਗਾ ਅਤੇ ਰਜਵਾਹੇ ਦੇ ਆਸੇ ਪਾਸੇ ਮਿੱਟੀ ਵੀ ਲਗਾ ਦੇਵੇਗਾ | ਇਸ ਲਈ ਉਨ੍ਹਾਂ ਨੇ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਜਿਸ ਦੀ ਕਿਸਾਨਾਂ ਨੇ ਹਾਮੀ ਵੀ ਭਰ ਦਿੱਤੀ | ਨਹਿਰੀ ਵਿਭਾਗ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ | ਪਾਣੀ ਕਾਰਨ ਕਿਸਾਨ ਬੀਰਬਲ ਸਿੰਘ ਦੇ 2 ਕਿੱਲੇ ਕਣਕ, ਗੁਰਤੇਜ ਸਿੰਘ ਦੀ 8 ਕਿੱਲੇ ਕਣਕ, ਕੁਲਵਿੰਦਰ ਸਿੰਘ ਦੀ 4 ਕਿੱਲੇ ਕਣਕ, ਜਗਵਿੰਦਰ ਸਿੰਘ ਦੀ 6 ਕਿੱਲੇ ਕਣਕ, ਰੇਸ਼ਮ ਸਿੰਘ ਦੇ 7 ਕਿੱਲੇ ਆਲੂ ਅਤੇ 8 ਕਿੱਲੇ ਕਣਕ, ਭੋਲਾ ਸਿੰਘ ਦੇ 2 ਕਿੱਲੇ ਕਣਕ, ਕੇਵਲ ਸਿੰਘ ਦੇ 2 ਕਿੱਲੇ ਕਣਕ, ਬਲਵੀਰ ਸਿੰਘ ਦੇ 8 ਕਿੱਲੇ ਕਣਕ ਤੋਂ ਇਲਾਵਾ ਦਰਜਨਾਂ ਹੋਰ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਖ਼ਰਾਬ ਹੋਈ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ |

ਪਿਛਲੀ ਖ਼ਬਰ ਡੀ.ਟੀ.ਐਫ. ਵਲੋਂ ਅਧਿਆਪਕਾਂ ਉੱਪਰ ਬਿ੍ਜ ਕੋਰਸ ਥੋਪਣ ਦੀ ਨਿਖੇਧੀ ਕਿਹਾ, ਬਿ੍ਜ ਕੋਰਸ ਵਾਪਸ ਨਾ ਲਿਆ ਤਾਂ ਜਥੇਬੰਦੀ ਕਰੇ... ਅਗਲੀ ਖ਼ਬਰ ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।