19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਭੀਖੀ ਵਿਖੇ ਈਰਖਾਬਾਜ਼ੀ ਦੀ ਭੇਟ ਚੜਿ੍ਹਆ ਕੌਮਾਂਤਰੀ ਯੋਗ ਦਿਵਸ ਸਮਾਰੋਹ

ਅਜੀਤ ਡੈਸਕ 22-06-2025
ਭੀਖੀ, 21 ਜੂਨ (ਬਲਕਾਰ ਸਿੰਘ ਸਹੋਤਾ)- ਸਥਾਨਕ ਲਾਲਾ ਦੌਲਤ ਮਿਊਾਸਪਲ ਪਾਰਕ ਵਿਚ ਕੌਮਾਂਤਰੀ ਯੋਗਾ ਦਿਵਸ ਮੌਕੇ ਕਰਵਾਇਆ ਸਮਾਰੋਹ ਈਰਖੇਬਾਜ਼ੀ ਦੀ ਭੇਟ ਚੜ੍ਹ ਗਿਆ | ਇਕ ਪਾਰਕ 'ਚ 2 ਯੋਗ ਪੰਡਾਲ ਲਗਾਏ ਗਏ | ਇਕ ਪਾਸੇ ਪਿਛਲੇ ਕਈ ਸਾਲਾਂ ਦੀ ਤਰ੍ਹਾਂ ਪਤੰਜਲੀ ਯੋਗ ਪੀਠ ਦੇ ਸਹਿਯੋਗ ਨਾਲ ਸਥਾਨਕ ਯੋਗ ਸਾਧਕਾਂ ਵਲੋਂ ਯੋਗਾ ਦਿਵਸ ਮਨਾਇਆ ਗਿਆ ਜਦਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ ਵਰਕਰਾਂ ਅਤੇ ਪਾਰਕ ਸੰਭਾਲ ਕਮੇਟੀ ਵਲੋਂ ਸੀ.ਐਮ ਦੀ ਯੋਗਸ਼ਾਲਾ ਤਹਿਤ ਲਗਾਏ ਯੋਗ ਕੈਂਪ ਲਗਾਇਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਅਸਿੱਧੇ ਤੌਰ 'ਤੇ ਪਤੰਜਲੀ ਯੋਗ ਦੇ ਪ੍ਰਚਾਰਕ ਤੇ ਸ਼ਹਿਰ ਵਿਚ ਧੜੇਬੰਦੀ ਦਾ ਖੁੱਲ੍ਹ ਕੇ ਦੋਸ਼ ਲਗਾਇਆ ਗਿਆ | ਬੇਸ਼ੱਕ ਦੂਸਰੇ ਬੁਲਾਰਿਆਂ ਨੇ ਇਸ ਆਗੂ ਦੇ ਵਿਚਾਰਾਂ ਨੂੰ ਮੌਕੇ 'ਤੇ ਹੀ ਮੰਦਭਾਗਾ ਦੱਸਿਆ | ਹਾਲਾਤ ਇਹ ਸਨ ਕਿ ਦੋਵਾਂ ਧਿਰਾਂ ਵਿਚਾਲੇ ਸੁਰੱਖਿਆ ਲਈ ਪੁਲਿਸ ਕਰਮੀ ਵੀ ਤਾਇਨਾਤ ਸਨ | ਸੀ.ਐਮ ਦੀ ਯੋਗਸ਼ਾਲਾ ਅਧੀਨ ਕੈਂਪ 'ਚ ਸਾਧਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਮਾਨਸਿਕ ਸ਼ਾਂਤੀ ਅਤੇ ਸਰੀਰ ਨੂੰ ਨਿਰੋਗ ਰੱਖਣ ਲਈ ਯੋਗ ਨੂੰ ਅਹਿਮ ਵਿਧੀ ਦੱਸਿਆ | ਉਨ੍ਹਾਂ ਪਾਰਕ ਦੇ ਵਿਕਾਸ ਲਈ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ | ਪਤੰਜਲੀ ਯੋਗ ਪੀਠ ਦੇ ਜ਼ਿਲ੍ਹਾ ਪ੍ਰਚਾਰਕ ਜੋਗਿੰਦਰ ਕਮਲ ਅਤੇ ਯੋਗ ਟਰੇਨਰ ਸੁਮਨ ਸਿਰਸਾ ਨੇ ਕਿਹਾ ਕਿ ਅਜੋਕੇ ਭੋਤਿਕੀ ਜੀਵਨ ਵਿਚ ਮਨੁੱਖ ਨੂੰ ਅਨੇਕਾਂ ਕਿਸਮ ਦੀਆਂ ਕਠਨਾਈਆਂ ਅਤੇ ਗੈਰ ਮਿਆਰੀ ਖ਼ੁਰਾਕ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦਿੱਕਤਾਂ ਤੋਂ ਬਚਣ ਲਈ ਯੋਗ ਇਕ ਪੁਖ਼ਤਾ ਪ੍ਰਣਾਲੀ ਹੈ | ਮਾਰਕੀਟ ਕਮੇਟੀ ਦੇ ਚੇਅਰਮੈਨ ਵਰਿੰਦਰ ਸੋਨੀ, ਗੁਰਨਾਮ ਸਿੰਘ ਭੀਖੀ, ਡਾ. ਗੁਰਤੇਜ ਸਿੰਘ ਚਹਿਲ, ਡਾ. ਜਤਿੰਦਰ ਸਿੰਘ ਸਮਾਉਂ, ਪ੍ਰਗਟ ਸਿੰਘ ਚਹਿਲ, ਡਾ. ਗੁਰਤੇਜ ਸਿੰਘ ਭੀਖੀ, ਗੁਰਮੀਤ ਸਿੰਘ ਬਬਰੇਕਾ, ਰਜਿੰਦਰ ਸਿੰਘ ਜਾਫ਼ਰੀ, ਸਿਕੰਦਰ ਸਿੰਘ ਭੀਖੀ, ਓਮ ਸ਼ਾਂਤੀ ਸੰਸਥਾ ਦੇ ਦੀਦੀ ਰੁਪਿੰਦਰ, ਅਸ਼ੋਕ ਕੁਮਾਰ ਜੈਨ, ਗੁਰਮੇਜ ਸਿੰਘ ਸਮਾਉਂ, ਬਲਵਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ ਚਹਿਲ, ਰਵਿੰਦਰ ਗਰਗ, ਮਨਜੀਤ ਕੌਰ, ਨਿਰਮਲਾ ਰਾਣੀ, ਮਧੂ ਬਾਲਾ, ਗੁਣਵੰਤ ਕੌਰ, ਬਬੀਤਾ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਦਾਰ ਧਾਮੀ ਨੇ ਗੁਰਦੁਆਰਾ ਬਰੇ੍ਹ ਵਿਖੇ ਪ੍ਰਬੰਧਕੀ ਕੰਪਲੈਕਸ ਤੇ ਲਾਇਬ੍ਰੇਰੀ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਸਿੱਖ ਸੰਗਤਾਂ ਨੇ ਯੋਗਾ ਦਿਵਸ ਦੀ ਥਾਂ ਗਤਕਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।