04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜਥੇਦਾਰ ਵਿਰਦੀ ਸ਼੍ਰੋਮਣੀ ਅਕਾਲੀ ਦਲ ਬੁਢਲਾਡਾ ਸ਼ਹਿਰੀ ਦੇ ਪ੍ਰਧਾਨ ਬਣਾਏ

ਅਜੀਤ ਡੈਸਕ 24-09-2025
ਬੁਢਲਾਡਾ, 23 ਸਤੰਬਰ (ਸਵਰਨ ਸਿੰਘ ਰਾਹੀ)- ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਵਲੋਂ ਐਲਾਨੇ ਗਏ ਪਾਰਟੀ ਅਹੁਦੇਦਾਰਾਂ 'ਚ ਕਰਮਜੀਤ ਸਿੰਘ ਮਾਘੀ ਅਤੇ ਜਥੇ. ਤਾਰਾ ਸਿੰਘ ਵਿਰਦੀ ਨੂੰ ਕ੍ਰਮਵਾਰ ਬੁਢਲਾਡਾ-1 ਤੇ 2 ਸ਼ਹਿਰੀ ਪ੍ਰਧਾਨ ਨਿਯੁਕਤ ਕਰਨ ਲਈ ਹਲਕਾ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਮ.ਪੀ. ਹਰਸਿਮਰਤ ਕੌਰ ਬਾਦਲ, ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਜਥੇ. ਬਲਵੀਰ ਸਿੰਘ ਬੀਰੋਕੇ, ਠੇਕੇਦਾਰ ਗੁਰਪਾਲ ਸਿੰਘ, ਹਰਿੰਦਰ ਸਿੰਘ ਸਾਹਨੀ, ਸ਼ਾਮ ਲਾਲ ਧਲੇਵਾਂ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ | ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਨਿਯੁਕਤੀਆਂ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਸਾਬਕਾ ਸਰਪੰਚ ਹੰਸ ਰਾਜ ਅਹਿਮਦਪੁਰ, ਰਜਿੰਦਰ ਸਿੰਘ ਝੰਡਾ, ਬਲਵਿੰਦਰ ਸਿੰਘ ਕਾਕਾ ਕੋਚ, ਜਸਵੀਰ ਸਿੰਘ ਜੱਸੀ, ਦਿਲਰਾਜ ਸਿੰਘ ਰਾਜੂ, ਮੁਖਿੰਦਰ ਸਿੰਘ ਪਿੰਕਾ, ਜਸਵੀਰ ਸਿੰਘ ਵਿਰਦੀ , ਰਣਜੀਤ ਸਿੰਘ ਅਨੇਜਾ,ਅਰਵਿੰਦਰ ਸਿੰਘ ਅਨੇਜਾ ਆਦਿ ਨੇ ਉਕਤ ਆਗੂਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਡੀ. ਸੀ. ਵਲੋਂ ਪਰਾਲੀ ਪ੍ਰਬੰਧਨ ਲਈ 4 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਅਗਲੀ ਖ਼ਬਰ ਮਾਡਰਨ ਸਕੂਲ ਭੀਖੀ ਵਿਖੇ ਫਾਊਾਡੇਸ਼ਨ ਵਲੋਂ ਮਨਾਇਆ ਵਿਸ਼ਵ ਪੰਜਾਬੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।