23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦਿਨ-ਦਿਹਾੜੇ ਔਰਤ ਨੂੰ ਕਤਲ ਕਰਨ ਵਾਲਾ ਮੁੱਖ ਮੁਲਜ਼ਮ ਪੁਲਿਸ ਵਲੋਂ ਗਿ੍ਫ਼ਤਾਰ

ਅਜੀਤ ਡੈਸਕ 17-10-2025
ਮਾਨਸਾ, 16 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਬੀਤੇ ਕੱਲ੍ਹ ਪਿੰਡ ਮਾਨਸਾ ਖ਼ੁਰਦ ਨਜ਼ਦੀਕ ਦਿਨ-ਦਿਹਾੜੇ ਔਰਤ ਦਾ ਕਤਲ ਅਤੇ 2 ਹੋਰਾਂ ਨੂੰ ਜ਼ਖ਼ਮੀ ਕਰਨ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਕਾਪਾ ਵੀ ਬਰਾਮਦ ਕਰ ਲਿਆ ਹੈ | ਮਨਮੋਹਨ ਸਿੰਘ ਐਸ.ਪੀ. (ਡੀ) ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਕੱਦਮੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ. ਮਾਨਸਾ ਵਲੋਂ ਬੂਟਾ ਸਿੰਘ ਗਿੱਲ ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ, ਅੰਮਿ੍ਤਪਾਲ ਸਿੰਘ ਭਾਟੀ ਡੀ.ਐਸ.ਪੀ. (ਡੀ) ਦੀ ਦੇਖ-ਰੇਖ ਬਲਕੌਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਮਾਨਸਾ ਅਤੇ ਥਾਣੇਦਾਰ ਗੁਰਤੇਜ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-2 ਮਾਨਸਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਮੁਸਤੈਦੀ ਨਾਲ ਕੰਮ ਕਰਦੇ ਹੋਏ ਵਾਰਦਾਤ ਦੇ ਮੁੱਖ ਦੋਸ਼ੀ ਹਰਮੇਲ ਸਿੰਘ ਮੇਲੀ ਪੁੱਤਰ ਗੁਰਜੰਟ ਸਿੰਘ ਵਾਸੀ ਸੂਚ (ਬਠਿੰਡਾ) ਬਠਿੰਡਾ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਪੁਲਿਸ ਨੇ ਮਿ੍ਤਕਾ ਦੇ ਪੁੱਤਰ ਹਰਮਨਦੀਪ ਸਿੰਘ ਦੇ ਬਿਆਨਾਂ 'ਤੇ ਉਸ ਦੇ ਜੀਜੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ | ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਬਾਅਦ ਮੁੱਢਲੀ ਪੁੱਛ-ਗਿੱਛ ਦੌਰਾਨ ਸਾਹਮਣੇ ਆਇਆ ਕਿ ਹਰਮੇਲ ਸਿੰਘ ਮੇਲੀ ਦੇ ਮਿ੍ਤਕਾ ਕਰਮਜੀਤ ਕੌਰ ਦੀ ਲੜਕੀ ਗਗਨਦੀਪ ਕੌਰ ਦੀ ਨਣਦ ਹੈਪੀ ਕੌਰ ਵਾਸੀ ਬੁਢਲਾਡਾ ਨਾਲ ਸੰਬੰਧ ਬਣ ਗਏ ਸਨ ਅਤੇ ਕੁਝ ਸਮਾਂ ਇਕੱਠੇ ਰਹਿਣ ਉਪਰੰਤ ਹੈਪੀ ਕੌਰ ਵਾਪਸ ਬੁਢਲਾਡਾ ਆ ਕੇ ਰਹਿਣ ਲੱਗ ਪਏ | ਮੇਲੀ ਹੈਪੀ ਕੌਰ ਨੂੰ ਹੁਣ ਵਾਪਸ ਲਿਜਾਣਾ ਚਾਹੁੰਦਾ ਸੀ ਪਰ ਉਸ ਨੂੰ ਸ਼ੱਕ ਹੋ ਗਿਆ ਕਿ ਉਸ ਦੀ ਭਰਜਾਈ ਗਗਨਦੀਪ ਕੌਰ ਉਨ੍ਹਾਂ ਵਿਚ ਅੜਿੱਕਾ ਬਣ ਰਹੀ ਹੈ | ਬੀਤੇ ਕੱਲ੍ਹ ਜਦੋਂ ਕਮਲਜੀਤ ਸਿੰਘ ਆਪਣੀ ਮਾਂ ਕਰਮਜੀਤ ਕੌਰ ਅਤੇ ਭੈਣ ਤੇ ਭਾਣਜੇ ਸ਼ੁਭਦੀਪ ਸਿੰਘ ਨੂੰ ਸਹੁਰਾ ਘਰ ਬੁਢਲਾਡਾ ਤੋਂ ਲੈ ਕੇ ਪਿੰਡ ਖੋਖਰ ਖ਼ੁਰਦ ਵਾਪਸ ਆ ਰਿਹਾ ਸੀ ਤਾਂ ਹਰਮੇਲ ਸਿੰਘ ਮੇਲੀ ਨੇ ਮਾਨਸਾ ਖ਼ੁਰਦ ਨੇੜੇ ਉਨ੍ਹਾਂ 'ਤੇ ਕਾਪੇ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਕਰਮਜੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਸੀ ਜਦਕਿ ਭੈਣ-ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ, ਜੋ ਇਸ ਵੇਲੇ ਪਟਿਆਲਾ ਦੇ ਹਸਪਤਾਲ ਵਿਚ ਜੇਰੇ ਇਲਾਜ ਹਨ | ਐਸ.ਪੀ. ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਵਾਰਦਾਤ 'ਚ ਸ਼ਾਮਿਲ ਬਾਕੀ ਦੋਸ਼ੀਆਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਦੌਧਰ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਪਰਾਲੀ ਦੇ ਠੋਸ ਹੱਲ ਲਈ ਸਰਕਾਰਾਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ-ਪੰਜਾਬ ਕਿਸਾਨ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।