14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਸ਼ਾ ਤਸਕਰ ਨਤੀਜੇ ਭੁਗਤਣ ਲਈ ਤਿਆਰ ਰਹਿਣ-ਥਾਣਾ ਮੁਖੀ

ਅਜੀਤ ਡੈਸਕ 05-11-2025
ਝੁਨੀਰ, 4 ਨਵੰਬਰ (ਸੰਜੀਵ ਸਿੰਗਲਾ)-ਪੰਜਾਬ 'ਚੋਂ ਨਸ਼ੇ ਦੀ ਲਾਹਨਤ ਨੂੰ ਜੜੋਂ੍ਹ ਖ਼ਤਮ ਕਰ ਕੇ ਨਸ਼ਿਆਂ 'ਚ ਕੁਰਾਹੇ ਪੈ ਰਹੀ ਨੌਜਵਾਨੀ ਨੂੰ ਸਿੱਧੇ ਰਸਤੇ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ | ਇਹ ਵਿਚਾਰ ਥਾਣਾ ਝੁਨੀਰ ਦੀ ਮੁਖੀ ਪੁਸ਼ਪਿੰਦਰ ਕੌਰ ਨੇ ਪ੍ਰਗਟਾਉਂਦਿਆਂ ਕਿਹਾ ਕਿ ਕਸਬੇ ਵਿਚ ਗਸ਼ਤ ਵਧਾ, ਨਾਕੇ ਲਗਾ ਕੇ ਸ਼ੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ 'ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ | ਉਨ੍ਹਾਂ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਥਾਣਾ ਮੁਖੀ ਨੇ ਕਿਹਾ ਕਿ ਲੋਕ ਨਸ਼ੇ ਨੂੰ ਠੱਲ੍ਹ ਪਾਉਣ ਲਈ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ | ਉਨ੍ਹਾਂ ਆਖਿਆ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ | ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਮਾੜੇ ਕੰਮ ਤਿਆਗ ਕਰਨ | ਜੇਕਰ ਉਨ੍ਹਾਂ ਨੇ ਨਸ਼ਾ ਵੇਚਣਾ ਨਾ ਛੱਡਿਆਂ ਤਾਂ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹਿਣ |


ਪਿਛਲੀ ਖ਼ਬਰ ਚਿੱਟੇ ਸਮੇਤ 1 ਕਾਬੂ ਅਗਲੀ ਖ਼ਬਰ ਮਾਨਸਾ 'ਚ ਹੋਈ ਗੋਲੀਬਾਰੀ ਮਾਮਲੇ 'ਚ ਪੂਰਨ ਇਨਸਾਫ਼ ਦਿਵਾਇਆ ਜਾਵੇਗਾ- ਡੀ.ਆਈ.ਜੀ. ਹਰਜੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।