15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕਾ. ਜੰਗੀਰ ਸਿੰਘ ਜੋਗਾ ਸਕੂਲ 'ਚ ਗੁਰਪੁਰਬ ਨੂੰ ਸਮਰਪਿਤ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 05-11-2025
ਜੋਗਾ, 4 ਨਵੰਬਰ (ਹਰਜਿੰਦਰ ਸਿੰਘ ਚਹਿਲ)-ਸਥਾਨਕ ਕਾ. ਜੰਗੀਰ ਸਿੰਘ ਜੋਗਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕੌਮੀ ਸੇਵਾ ਯੋਜਨਾ ਇਕਾਈ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਮੁਕਾਬਲੇ ਕਰਵਾਏ | ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਪ੍ਰਾਰਥਨਾ ਵਿਚ ਵਿਦਿਆਰਥੀਆਂ ਦੇ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਸਵਾਲ ਜਵਾਬ ਕਰਵਾਏ ਗਏ | ਉਪਰੰਤ ਵਰਗ ਅਨੁਸਾਰ ਰਾਜਿੰਦਰ ਕੌਰ, ਇੰਦਰਜੀਤ ਕੌਰ ਅਤੇ ਪੂਜਾ ਬਾਂਸਲ ਦੀ ਦੇਖ-ਰੇਖ 'ਚ ਲੇਖ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਲੇਖ ਮੁਕਾਬਲੇ ਮਿਡਲ ਵਰਗ ਵਿਚੋਂ ਅਰਸ਼ਦੀਪ ਰਾਮ ਅੱਠਵੀਂ, ਸਹਿਯਾਦ ਸਿੰਘ ਛੇਵੀਂ ਅਤੇ ਸੋਨੂੰ ਛੇਵੀਂ ਨੇ, ਸੈਕੰਡਰੀ ਵਰਗ ਵਿਚੋਂ ਕਰਨਵੀਰ ਸਿੰਘ ਦਸਵੀਂ, ਰਾਜਦੀਪ ਸਿੰਘ ਦਸਵੀਂ ਅਤੇ ਦਿਲਵਰ ਖ਼ਾਨ ਗਿਆਰ੍ਹਵੀਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂਆਂ ਨੂੰ ਸਕੂਲ ਮੁਖੀ ਰਾਜ ਕਮਲ ਅਤੇ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਰਨਜੀਤ ਕੌਰ, ਹਰਦੀਪ ਸਿੰਘ ਬੁਰਜ ਰਾਠੀ, ਗੁਰਜੀਤ ਕੌਰ, ਰਾਜਿੰਦਰ ਕੌਰ, ਅਮਿਤ ਕੁਮਾਰ ਸਿੰਗਲਾ, ਪ੍ਰਦੀਪ ਕੁਮਾਰ, ਪਿ੍ਯੰਕਾ ਰਾਣੀ, ਪੂਜਾ, ਕੁਲਵਿੰਦਰ ਸਿੰਘ, ਮਨਦੀਪ ਕੌਰ, ਮੇਲਾ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਖੇਤਰੀ ਯੁਵਕ ਮੇਲੇ 'ਚ ਭੀਖੀ ਕਾਲਜ ਦਾ ਵਿਦਿਆਰਥੀ ਮੋਹਰੀ <br/> ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਭੇਜਿਆ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।