17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਾਈਕੋਮੈਟਰਿਕ ਟੈੱਸਟ ਕਰਵਾਉਣ ਲਈ ਰਜਿਸਟਰਡ ਏਜੰਸੀਆਂ ਤੋਂ ਅਰਜ਼ੀਆਂ ਦੀ ਮੰਗ

ਅਜੀਤ ਡੈਸਕ 07-11-2025
ਮਾਨਸਾ, 6 ਨਵੰਬਰ (ਸੱਭਿ.ਪ੍ਰਤੀ)-ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਵਲੋਂ ਸੈਸ਼ਨ 2025-26 'ਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ ਵਿਦਿਆਰਥਣਾਂ ਦਾ ਸਾਈਕੋਮੈਟਰਿਕ ਟੈਸਟ ਕਰਵਾਉਣ ਸਬੰਧੀ ਰਜਿਸਟਰਡ ਏਸੰਜੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਸਿੱਖਿਆ ਅਫ਼ਸਰ (ਸੈਕੰਡਰੀ) ਨੀਲਮ ਰਾਣੀ ਨੇ ਦੱਸਿਆ ਕਿ ਦਸਵੀਂ ਜਮਾਤ ਵਿਚ ਪੜ੍ਹਦੀਆਂ ਵਿਦਿਆਰਥਣਾਂ ਦਾ ਸਾਈਕੋਮੈਟਰਿਕ ਟੈਸਟ ਕਰਵਾਇਆ ਜਾਣਾ ਹੈ ਅਤੇ ਇਹ ਟੈਸਟ ਵਿਦਿਆਰਥਣਾਂ ਨੂੰ ਭਵਿੱਖ ਵਿਚ ਜੀਵਨ ਵਿਚ ਵੱਖ-ਵੱਖ ਵਿਸ਼ਿਆਂ ਨੂੰ ਚੁਣਨ ਵਿਚ ਸਹਾਇਤਾ ਕਰੇਗਾ | ਉਨ੍ਹਾਂ ਕਿਹਾ ਕਿ ਸਬੰਧਿਤ ਏਜੰਸੀਆਂ ਆਪਣੀ ਪ੍ਰੋਪੋਜ਼ਲ ਦਫ਼ਤਰ 'ਚ 11 ਨਵੰਬਰ ਤੱਕ ਭੇਜ ਸਕਦੀਆਂ ਹਨ |
ਸ਼ਰਾਬ ਤੇ ਨਸ਼ੀਲੇ ਕੈਪਸੂਲ ਫੜੇ
ਮਾਨਸਾ, 6 ਨਵੰਬਰ (ਸ.ਰਿ.)-ਥਾਣਾ ਝੁਨੀਰ ਪੁਲਿਸ ਨੇ ਬੀਰਬਲ ਸਿੰਘ ਵਾਸੀ ਝੁਨੀਰ ਤੋਂ 9 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਉਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਜੋਗਾ ਪੁਲਿਸ ਨੇ ਲਵਪ੍ਰੀਤ ਸਿੰਘ ਵਾਸੀ ਪਿੱਪਲ ਪੱਤੀ ਜੋਗਾ ਕੋਲੋਂ 45 ਨਸ਼ੇ ਦੇ ਕੈਪਸੂਲ ਫੜ੍ਹ ਕੇ ਉਸ ਖ਼ਿਲਾਫ਼ ਧਾਰਾ 223 ਬੀ.ਐੱਨ.ਐੱਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ |

ਪਿਛਲੀ ਖ਼ਬਰ ਚਿੱਟੇ ਸਮੇਤ 3 ਗਿ੍ਫ਼ਤਾਰ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਮਾਨਸਾ ਨਜ਼ਦੀਕ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦ 'ਚ ਬਣੇਗਾ ਸ਼ਾਨਦਾਰ ਗੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।