22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਾਬਕਾ ਵਿਧਾਇਕ ਕਾ. ਧਰਮ ਸਿੰਘ ਫੱਕਰ ਦੀ 52ਵੀਂ ਬਰਸੀ ਮਨਾਈ <br/>

ਪਿੰਡ ਦਲੇਲ ਸਿੰਘ ਵਾਲਾ ਵਿਖੇ ਕਾ. ਧਰਮ ਸਿੰਘ ਫੱਕਰ ਦੀ ਬਰਸੀ ਮੌਕੇ ਮੰਚ 'ਤੇ ਇੱਕਮੁੱਠਤਾ ਜ਼ਾਹਿਰ ਕਰਦੇ ਹੋਏ ਆਗੂ (ਹੇਠਾਂ) ਇਕੱਠ | ਅਜੀਤ ਤਸਵੀਰਾਂ <br/> 04-12-2025
ਮਾਨਸਾ, 3 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਦੇਸ਼ 'ਚ ਭਾਈਚਾਰਕ ਸਾਂਝ ਦੇ ਚੱਲਦਿਆਂ ਹੀ ਜਮਹੂਰੀਅਤ ਕਾਇਮ ਰੱਖੀ ਜਾ ਸਕਦੀ ਹੈ | ਇਸ ਵਕਤ ਅੰਗਰੇਜ਼ ਹਕੂਮਤ ਪੱਖੀ ਤੇ ਸੰਵਿਧਾਨ ਵਿਰੋਧੀ ਸੰਘ ਤੇ ਭਾਜਪਾ ਫੁੱਟ ਪਾਉ ਰਾਹ 'ਤੇ ਚੱਲ ਰਹੀਆਂ ਹਨ, ਦਾ ਮੂੰਹ ਤੋੜ ਜਵਾਬ ਦੇਣਾ ਸਮੇਂ ਦੀ ਲੋੜ ਹੈ | ਇਹ ਪ੍ਰਗਟਾਵਾ ਸੀ.ਪੀ.ਆਈ. ਦੇ ਕੌਮੀ ਕੌਂਸਲਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਮੁਜ਼ਾਰਾ ਲਹਿਰ ਦੇ ਆਗੂ ਤੇ ਸਾਬਕਾ ਵਿਧਾਇਕ ਕਾ. ਧਰਮ ਸਿੰਘ ਫੱਕਰ ਦੀ 52ਵੀਂ ਬਰਸੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਾ. ਫੱਕਰ ਦੀ ਸਮਾਜ ਨੂੰ ਵੱਡੀ ਦੇਣ ਹੈ | ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੁ ਸਿੰਘ ਮਾਨਸਾ, ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ, ਏਟਕ ਦੇ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਆਖਿਆ ਕਿ ਅਜੋਕੇ ਦੌਰ 'ਚ ਕਿਰਤੀ ਲੋਕਾਂ ਨੂੰ ਇੱਕਮੁੱਠ ਹੋ ਕੇ ਸੰਘਰਸ਼ ਲੜਨਾ ਹੀ ਕਾ. ਫੱਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਉਨ੍ਹਾਂ ਕਿਹਾ ਕਿ ਬਿਜਲੀ ਐਕਟ 2020 ਦਿੱਲੀ ਅੰਦੋਲਨ ਦੌਰਾਨ ਮੋਦੀ ਸਰਕਾਰ ਤੋਂ ਰੱਦ ਕਰਵਾਇਆ ਗਿਆ ਸੀ ਪ੍ਰੰਤੂ ਸਰਕਾਰ ਹੁਣ ਬਿਜਲੀ ਪ੍ਰਬੰਧ ਨੂੰ ਪ੍ਰਾਈਵੇਟ ਤੇ ਕਾਰਪੋਰੇਟਾਂ ਦੇ ਹੱਥ ਸੌਂਪਣ ਲਈ ਦੁਬਾਰਾ ਲਾਗੂ ਕਰਨ ਲਈ ਤਰਲੋਂ ਮੱਛੀ ਹੋ ਰਹੀ ਹੈ | ਬੁਲਾਰਿਆਂ ਨੇ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕਾਮਿਆਂ ਦੀਆਂ ਮੰਗਾਂ ਮਨਵਾਉਣ ਲਈ ਹਰ ਸੰਘਰਸ਼ ਲੜਿਆ ਜਾਵੇਗਾ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਰੂਪ ਸਿੰਘ ਢਿੱਲੋਂ, ਛੱਜੂ ਰਾਮ ਰਿਸ਼ੀ, ਲਛਮਣ ਸਿੰਘ ਚੱਕ ਅਲੀਸ਼ੇਰ, ਭਜਨ ਸਿੰਘ ਘੁੰਮਣ, ਕਰਨੈਲ ਸਿੰਘ ਭੀਖੀ, ਕੇਵਲ ਸਿੰਘ ਸਮਾਓਾ, ਗੁਰਦਿਆਲ ਸਿੰਘ, ਗੁਰਦੇਵ ਸਿੰਘ, ਕਰਨੈਲ ਸਿੰਘ ਭੀਖੀ, ਮੇਜਰ ਸਿੰਘ ਦੂਲੋਵਾਲ, ਕੁਲਵੰਤ ਸਿੰਘ, ਬੂਟਾ ਸਿੰਘ ਬਰਨਾਲਾ, ਹਰਦਿਆਲ ਸਿੰਘ ਬੁਢਲਾਡਾ ਆਦਿ ਸਨ |

ਪਿਛਲੀ ਖ਼ਬਰ ਮਮਤਾ ਦਿਵਸ ਮਨਾਉਣ ਮੌਕੇ ਗਰਭਵਤੀ ਅÏਰਤਾਂ ਤੇ ਬੱਚਿਆਂ ਦਾ ਟੀਕਾਕਰਨ ਕੀਤਾ <br/> ਅਗਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਦੇ ਰੋਸ 'ਚ ਐਨ.ਐਚ.ਐਮ ਕਾਮਿਆਂ ਦੀ ਹੜਤਾਲ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।