ਮਾਨਸਾ, 3 ਦਸੰਬਰ (ਬਾਂਸਲ)- ਸਥਾਨਕ ਸ਼ਹਿਰ 'ਚ ਸ਼੍ਰੀ ਸ਼ਿਆਮ ਸੇਵਾ ਮੰਡਲ ਟਰੱਸਟ ਅਤੇ ਸ਼੍ਰੀ ਬਾਲਾਜੀ ਸੇਵਾ ਸੰਘ ਵਲੋਂ ਬਣ ਰਹੇ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਮੰਦਰ ਨਿਰਮਾਣ 'ਚ ਵਿਸ਼ਾਲ ਪਾਲਕੀ ਨਿਸ਼ਾਨ ਯਾਤਰਾ ਕੱਢੀ ਗਈ | ਹਾਥੀ, ਉੱਠ, ਘੋੜੇ ਅਤੇ ਬੈਂਡ ਵਾਜਿਆਂ ਨਾਲ ਸ਼ਰਧਾਲੂਆਂ ਨੇ ਬਾਬਾ ਖਾਟੂ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ | ਨਾਰੀਅਲ ਦੀ ਰਸਮ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਨਿਸ਼ਾਨ ਪੂਜਨ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾ ਤੇ ਜੋਤੀ ਪ੍ਰਚੰਡ ਸਮਾਜ ਸੇਵੀ ਵਨੀਤ ਕੁਮਾਰ ਨੇ ਕੀਤੀ | ਡਾ. ਮਾਨਵ ਜਿੰਦਲ ਨੇ ਹਰੀ ਝੰਡੀ ਦੇ ਕੇ ਯਾਤਰਾ ਨੂੰ ਸ੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਰਵਾਨਾ ਕੀਤਾ | ਸ੍ਰੀ ਸ਼ਿਆਮ ਸੇਵਾ ਮੰਡਲ ਦੇ ਪ੍ਰਧਾਨ ਮਨੀਸ਼ ਚੌਧਰੀ ਨੇ ਦੱਸਿਆ ਕਿ ਯਾਤਰਾ 'ਚ ਬਾਬਾ ਜੀ ਦੀ ਪਾਲਕੀ ਭਗਤਾਂ ਦੇ ਖਿੱਚ ਦਾ ਕੇਂਦਰ ਰਹੀ | ਵੱਡੀ ਗਿਣਤੀ 'ਚ ਭਗਤਾਂ ਨੇ ਯਾਤਰਾ 'ਚ ਸ਼ਾਮਿਲ ਹੋ ਕੇ ਫੁੱਲਾਂ ਦੀ ਵਰਖਾ ਕੀਤੀ | ਮੰਡਲ ਦੇ ਚੇਅਰਮੈਨ ਰਾਜੇਸ਼ ਲੀਲਾ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂਾਂ ਕਿਹਾਕਿ 4 ਦਸੰਬਰ ਨੂੰ ਭੂਮੀ ਦਾਨ ਪੂਜਣ ਕਰ ਕੇ ਬਾਬਾ ਸ਼ਿਆਮ ਦੇ ਮੰਦਰ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ | ਟਰੱਸਟ ਦੇ ਪ੍ਰਧਾਨ ਮੁਨੀਸ਼ ਕੁਮਾਰ ਚੌਧਰੀ ਨੇ ਸ਼ਹਿਰ ਵਾਸੀਆਂ ਨੂੰ 9 ਵਜੇ ਸਵੇਰੇ ਡੀ.ਡੀ. ਫੋਰਟ ਪੈਲੇਸ ਦੇ ਨੇੜੇ ਮੰਦਰ ਵਾਲੀ ਜਗਾ ਵਿਖੇ ਪਹੁੰਚਣ ਦੀ ਅਪੀਲ ਕੀਤੀ? ਇਸ ਮੌਕੇ ਆਯੂਸ਼ ਕੁਮਾਰ, ਜਤਿਨ ਕੁਮਾਰ, ਕੇਵਲ ਗੋਇਲ, ਸਨੀ ਗੋਇਲ, ਵਿਸ਼ਾਲ ਕੁਮਾਰ, ਰਵੀ ਬਾਂਸਲ, ਰਿੰਕੂ ਬਾਂਸਲ, ਮਨੀਸ਼ ਗੋਇਲ ਆਦਿ ਹਾਜ਼ਰ ਸਨ |