15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੀ.ਪੀ.ਆਈ. ਅਗੂਆਂ ਵਲੋਂ ਬਲਾਕ ਸਮੰਤੀ ਮੈਂਬਰ ਲੇਖਪ੍ਰੀਤ ਸਿੰਘ ਵਿੱਕੀ ਦਾ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 24-12-2025
ਭਗਤਾ ਭਾਈਕਾ, 23 ਦਸੰਬਰ (ਸੁਖਪਾਲ ਸਿੰਘ ਸੋਨੀ)-ਭਾਰਤੀ ਕਮਿਊਨਿਸਟ ਪਾਰਟੀ ਬਠਿੰਡਾ ਨੇ ਬਲਾਕ ਸੰਮਤੀ ਜੋਨ ਦਿਆਲਪੁਰਾ ਮਿਰਜ਼ਾ ਤੋਂ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਹਰਾਕੇ ਸ਼ਾਨ ਨਾਲ ਜਿੱਤੇ ਉਮੀਦਵਾਰ ਲੇਖਪ੍ਰੀਤ ਸਿੰਘ ਵਿੱਕੀ (ਵਕੀਲ) ਦਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਜਗਜੀਤ ਸਿੰਘ ਜੋਗਾ ਨੇ ਦੱਸਿਆ ਕਿ ਲੇਖਪ੍ਰੀਤ ਵਿੱਕੀ ਇਨਕਲਾਬੀ ਵਿਰਸੇ ਦੇ ਮਾਲਕ ਹਨ | ਉਨ੍ਹਾਂ ਦੇ ਨਾਨਾ ਗੁਰਦੇਵ ਸਿੰਘ ਦਿਆਲਪੁਰਾ ਮਿਰਜ਼ਾ ਉੱਘੇ ਇਮਾਨਦਾਰ ਕਮਿਊਨਿਸਟ ਆਗੂ ਸਨ | ਲੇਖਪ੍ਰੀਤ ਵਿੱਕੀ ਨੂੰ ਜਿੱਥੇ ਸੀ ਪੀ ਆਈ ਦੀ ਖੁੱਲ੍ਹਕੇ ਹਮਾਇਤ ਪ੍ਰਾਪਤ ਸੀ, ਉੱਥੇ ਪਿੰਡ ਦੀਆਂ ਮੋਹਤਬਰ ਆਗੂ ਸ਼ਖ਼ਸੀਅਤਾਂ ਤੇ ਨੌਜਵਾਨ ਵਰਗ ਦੀ ਵੱਡੀ ਹਮਾਇਤ ਮਿਲੀ ਹੋਈ ਸੀ | ਕਾਮਰੇਡ ਜੋਗਾ ਨੇ ਕਿਹਾ ਕਿ ਵਿੱਕੀ ਪੜਿ੍ਹਆ ਲਿਖਿਆ, ਇਮਾਨਦਾਰ ਤੇ ਇਨਕਲਾਬੀ ਘੋਲਾਂ ਦੀ ਵਿਰਾਸਤ ਦਾ ਉਭਰਦਾ ਹੋਇਆ ਨੌਜਵਾਨ ਆਗੂ ਹੈ, ਜਿਸ ਤੋਂ ਸਮਾਜ ਤੇ ਇਲਾਕੇ ਨੂੰ ਬਹੁਤ ਉਮੀਦਾਂ ਹਨ | ਇਸ ਮੌਕੇ ਸੀ ਪੀ ਆਈ ਦੇ ਬ੍ਰਾਂਚ ਦਿਆਲਪੁਰਾ ਮਿਰਜ਼ਾ ਦੇ ਸਕੱਤਰ ਗੁਰਜੰਟ ਸਿੰਘ ਕਾਲਾ, ਭਗਤਾ ਭਾਈਕਾ ਬਲਾਕ ਦੇ ਆਗੂ ਜੁਗਿੰਦਰ ਸਿੰਘ ਮਲੂਕਾ, ਜ਼ਿਲ੍ਹਾ ਸੀ ਪੀ ਆਈ ਦੇ ਆਗੂ ਸੁਰਜੀਤ ਸਿੰਘ ਸਰਦਾਰਗੜ੍ਹ, ਬੀਬੀ ਜਸਵੀਰ ਕੌਰ ਸਰਾਂ, ਚੰਦ ਸਿੰਘ ਬੰਗੀ, ਸੁਖਨ ਲਾਲਝੁੰਬਾ, ਮਨਦੀਪ ਸਿੰਘ ਸਰਦਾਰਗੜ੍ਹ, ਠਾਕੁਰ ਸਿੰਘ ਕੋਟਸ਼ਮੀਰ, ਗੁਰਚਰਨ ਸਿੰਘ ਝੁੰਬਾ, ਕਾਕਾ ਸਿੰਘ ਬਠਿੰਡਾ, ਰੂਪ ਸਿੰਘ ਭਾਈ ਬਖਤੌਰ ਤੇ ਬਲਜਿੰਦਰ ਸਿੰਘ ਜੋਗਾ ਨੰਦ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਬੁਢਲਾਡਾ ਦੀ ਜਾਇਦਾਦ 'ਤੇ ਹੋਇਆ ਨਾਜਾਇਜ਼ ਕਬਜਾ ਅਗਲੀ ਖ਼ਬਰ ਚੋਰੀਆਂ ਅਤੇ ਕਤਲਾਂ ਦੀਆਂ ਵਾਰਦਾਤਾਂ ਲਈ ਸਰਕਾਰਾਂ ਨੂੰ ਜੁਆਬਦੇਹ ਬਣਾਇਆ ਜਾਵੇ-ਸਰੂਪ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।