19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਏ.ਟੀ.ਐਮ. 'ਚੋਂ ਪੈਸੇ ਕਢਵਾ ਕੇ ਬਾਹਰ ਆ ਰਹੇ ਬਜ਼ੁਰਗ ਤੋਂ 10 ਹਜ਼ਾਰ ਦੀ ਕੀਤੀ ਖੋਹ <br/>

ਅਜੀਤ ਡੈਸਕ 26-12-2025
ਬੁਢਲਾਡਾ, 25 ਦਸੰਬਰ (ਮਨਚੰਦਾ)- ਸਥਾਨਕ ਸ਼ਹਿਰ ਦੇ ਫੁਹਾਰਾ ਚੌਂਕ ਦੇ ਨਜ਼ਦੀਕ ਏ.ਟੀ.ਐਮ. 'ਚੋਂ ਪੈਸੇ ਕਢਵਾ ਕੇ ਬਾਹਰ ਆ ਰਹੇ ਬਜ਼ੁਰਗ ਤੋਂ ਅਣਪਛਾਤੇ ਨੌਜਵਾਨ ਵਲੋਂ ਪੈਸੇ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਨਗਰ ਕੌਂਸਲ ਬੁਢਲਾਡਾ ਦੇ ਸਾਬਕਾ ਕਰਮਚਾਰੀ ਪਵਨ ਕੁਮਾਰ ਨੇ ਦੱਸਿਆ ਕਿ ਉਹ ਏ.ਟੀ.ਐਮ ਤੋਂ ਪੈਸੇ ਕਢਵਾ ਕੇ ਜਿਵੇਂ ਹੀ ਬਾਹਰ ਨਿਕਲਿਆ ਤਾਂ ਨੌਜਵਾਨ ਉਸ ਦੇ ਹੱਥਾਂ 'ਚੋਂ ਪੈਸੇ ਖੋਹ ਕੇ ਫ਼ਰਾਰ ਹੋ ਗਿਆ | ਉਨ੍ਹਾਂ ਵਲੋਂ ਰੋਲਾ ਪਾਉਣ 'ਤੇ ਕੁਝ ਰਾਹਗੀਰਾਂ ਨੇ ਉਸ ਦਾ ਪਿੱਛਾ ਕੀਤਾ ਪ੍ਰੰਤੂ ਉਹ ਕਾਬੂ ਨਹੀਂ ਆਇਆ | ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਅਣਪਛਾਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਜੈ ਮਾਂ ਮੰਦਰ ਵਿਖੇ 7ਵਾਂ ਸ੍ਰੀ ਤੁਲਸੀ ਪੂਜਨ ਦਿਵਸ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।