ਸੁਲਤਾਨਪੁਰ ਲੋਧੀ, 14 ਜੂਨ (ਨਰੇਸ਼ ਹੈਪੀ)-ਦੇਸ਼ ਅੰਦਰ ਮੱਕੀ ਦੂਜੇ ਦਰਜੇ ਦੀ ਫ਼ਸਲ ਹੈ ਜੋ ਅਨਾਜ ਅਤੇ ਚਾਰਾ ਦੋਨੋਂ ਲਈ ਵਰਤੀ ਜਾਂਦੀ ਹੈ | ਮੱਕੀ ਨੂੰ ਅਨਾਜ ਦੀ ਰਾਣੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਬਾਕੀ ਫ਼ਸਲਾਂ ਦੇ ਮੁਕਾਬਲੇ ਇਸ ਦਾ ਝਾੜ ਸਭ ਤੋਂ ਵੱਧ ਹੈ | ਇਸ ਤੋਂ ਭੋਜਨ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਿ ਸਟਾਰਚ, ਕੌਰਨ ਫਲੈਕਸ, ਸ਼ਰਾਬ ਤੇ ਗਲੂਕੋਜ਼ ਆਦਿ | ਇਹ ਪੋਲਟਰੀ ਵਾਲੇ ਪਸ਼ੂਆਂ ਦੀ ਖ਼ੁਰਾਕ ਵਜੋਂ ਵੀ ਵਰਤੀ ਜਾਂਦੀ ਹੈ ਤੇ ਮੱਕੀ ਤੋਂ ਇਥੋਨੋਲ ਪੈਟਰੋਲੀ ਪਦਾਰਥ ਤਿਆਰ ਕਰਨ ਲਈ ਹਰ ਜ਼ਿਲ੍ਹੇ ਵਿਚ ਪਲਾਂਟ ਲਗਾਏ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਇਨੀਅਰ ਕੰਪਨੀ ਵਲੋਂ ਮੱਕੀ ਦੀ ਫ਼ਸਲ ਸਬੰਧੀ ਪਿੰਡ ਮੱਲ ਗੁਜ਼ਾਰ ਦੇ ਕਿਸਾਨ ਦਲਬੀਰ ਸਿੰਘ ਦੇ ਖੇਤਾਂ 'ਚ ਲਗਾਏ ਗਏ ਕਿਸਾਨ ਸਿਖਲਾਈ ਕੈਂਪ ਮੌਕੇ ਕੰਪਨੀ ਦੇ ਅਧਿਕਾਰੀ ਮੈਡਮ ਵਰਤਿਕਾ ਸ਼ਰਮਾ ਟੀ ਐਮ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਾਇਨੀਅਰ ਪੀ 1890 ਵੱਧ ਝਾੜ ਦੇਣ ਵਾਲੀ ਮੱਕੀ ਦੀ ਕਿਸਮ ਹੈ | ਪਾਇਨੀਅਰ ਕੰਪਨੀ ਦੇ ਅਮਨਦੀਪ ਸਿੰਘ ਐਮ ਡੀ ਆਰ ਵਲੋਂ ਵੀ ਕਿਸਾਨਾਂ ਨਾਲ ਮੱਕੀ ਦੀ ਫ਼ਸਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਬੀਜ ਵਿਕਰੇਤਾ ਹਰਨੇਕ ਸਿੰਘ ਹਰਨੇਕ ਐਗਰੋ ਸੈਂਟਰ ਬੂਲਪੁਰ, ਗਗਨ ਸੀਡ ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਾਇਨੀਅਰ ਕੰਪਨੀ ਦੀਆਂ ਪੀ 1899 ਤੇ ਪੀ 1890 ਮੱਕੀ ਦੀਆਂ ਦੋਵੇਂ ਕਿਸਮਾਂ ਵੱਧ ਝਾੜ ਦਿੰਦੀਆਂ ਹਨ ਤੇ 3 ਮਹੀਨੇ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ | ਪਾਇਨੀਅਰ ਕੰਪਨੀ ਵਲੋਂ ਕਿਸਾਨਾਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਹਾਂ | ਉਨ੍ਹਾਂ ਕਿਸਾਨ ਮਿਲਣੀ ਮੌਕੇ ਹਾਜ਼ਰ ਵੱਡੀ ਗਿਣਤੀ 'ਚ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ |