28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਜ਼ਿਲ੍ਹੇ ਦਾ ਸਰਬੋਤਮ ਇੰਸਟੀਚਿਊਟ ਐਲਾਨਿਆ

ਅਜੀਤ ਡੈਸਕ 18-06-2025
ਸੁਲਤਾਨਪੁਰ ਲੋਧੀ, 17 ਜੂਨ (ਥਿੰਦ)-ਪਿਛਲੇ ਲੰਮੇ ਸਮੇਂ ਤੋਂ ਸੁਲਤਾਨਪੁਰ ਲੋਧੀ ਤੇ ਇਸ ਦੇ ਆਸ ਪਾਸ ਖੇਤਰਾਂ 'ਚ ਸ਼ਾਨਦਾਰ ਸੇਵਾਵਾਂ ਦੇ ਰਹੇ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਨੂੰ ਪੰਜਾਬ, ਹਰਿਆਣਾ, ਹਿਮਾਚਲ ਸਟੱਡੀ ਅਬਰੋਡ ਕੰਸਲਟੈਂਟਸ ਐਸੋਸੀਏਸ਼ਨ ਵਲੋਂ ਕਰਵਾਏ ਗਲੋਬਲ ਐਜੂਕੇਸ਼ਨ ਸੰਮੇਲਨ ਦੌਰਾਨ ਆਈਲੈਟਸ, ਪੀ.ਟੀ.ਈ ਕੋਚਿੰਗ ਤੇ ਸਟੱਡੀ ਵੀਜ਼ਾ ਸੇਵਾਵਾਂ ਵਿਚ ਸ਼ਾਨਦਾਰ ਕੰਮ ਕਰਨ ਲਈ ਕਪੂਰਥਲਾ ਜ਼ਿਲ੍ਹੇ ਦਾ ਸਰਵੋਤਮ ਸੰਸਥਾ ਐਲਾਨਿਆ ਗਿਆ ਹੈ | ਇਹ ਸਨਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਦੇ ਮੈਨੇਜਿੰਗ ਡਾਇਰੈਕਟਰ ਅਮਿਤੋਜ ਸਿੰਘ ਕੰਬੋਜ ਨੂੰ ਭੇਟ ਕੀਤਾ ਗਿਆ | ਇਸ ਮੌਕੇ ਅਕਾਲ ਐਜੂਕੇਸ਼ਨ ਦੇ ਐਮ.ਡੀ. ਅਮੀਤੋਜ ਸਿੰਘ ਕੰਬੋਜ ਨੇ ਦੱਸਿਆ ਕਿ ਇਹ ਸੰਸਥਾ ਆਈਲੈਟਸ ਤੇ ਪੀ ਟੀ ਈ ਦੀ ਤਿਆਰੀ ਲਈ ਉੱਚ ਗੁਣਵੱਤਾ ਦੀ ਕੋਚਿੰਗ ਦਿੰਦੀ ਹੈ ਤੇ ਵਿਦਿਆਰਥੀਆਂ ਨੂੰ ਕੈਨੇਡਾ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਉਚਿੱਤ ਯੂਨੀਵਰਸਿਟੀਆਂ ਤੇ ਕੋਰਸ ਦੀ ਚੋਣ ਵਿਚ ਮਦਦ ਕਰਦੀ ਹੈ | ਪਿਛਲੇ 8 ਸਾਲਾਂ ਦੌਰਾਨ, ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਨੇ 500 ਤੋਂ ਵੱਧ ਵਿਦਿਆਰਥੀਆਂ ਨੂੰ ਵਿਦੇਸ਼ ਅਧਿਐਨ ਲਈ ਤਿਆਰ ਕੀਤਾ ਹੈ | ਇਨ੍ਹਾਂ 'ਚੋਂ ਕਈ ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਕਰਕੇ ਵਿਦੇਸ਼ ਵਿਚ ਨੌਕਰੀ ਲੈ ਕੇ ਨਿੱਜੀ ਤੇ ਸਰਕਾਰੀ ਖੇਤਰਾਂ ਵਿਚ ਮਾਣਯੋਗ ਸਥਿਤੀਆਂ ਹਾਸਲ ਕੀਤੀਆਂ ਹਨ | ਇਹ ਇਨਾਮ ਸੰਸਥਾ ਦੀ ਕਪੂਰਥਲਾ ਜ਼ਿਲ੍ਹੇ ਤੇ ਨੇੜਲੇ ਇਲਾਕਿਆਂ ਦੇ ਵਿਦਿਆਰਥੀਆਂ ਲਈ ਲਗਾਤਾਰ ਦੀ ਨਿਸ਼ਠਾ, ਪ੍ਰਮਾਣਿਕਤਾ ਤੇ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਦੀ ਪੁਸ਼ਟੀ ਕਰਦਾ ਹੈ | ਅਕਾਲ ਐਜੂਕੇਸ਼ਨ ਨੂੰ ਇਹ ਸਨਮਾਨ ਮਿਲਣ 'ਤੇ ਇਲਾਕੇ ਭਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸੰਸਥਾ ਨੂੰ ਵਧਾਈਆਂ ਦਿੱਤੀਆਂ ਹਨ |
ਪਿਛਲੀ ਖ਼ਬਰ ਬਿ੍ਟਿਸ਼ ਸਿੱਖ ਸਕੂਲ ਵਿਚ ਪਿਤਾ ਦਿਵਸ 'ਤੇ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਅਗਲੀ ਖ਼ਬਰ ਪੀ.ਟੀ.ਯੂ. ਦੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵਲੋਂ ਕਾਰਜਕਾਰੀ ਰਜਿਸਟਰਾਰ ਡਾ. ਨਵਦੀਪਕ ਸੰਧੂ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।