ਭੁਲੱਥ, 18 ਜੂਨ (ਮੇਹਰ ਚੰਦ ਸਿੱਧੂ)-ਪਿੰਡ ਚੌਂਕ ਬਜਾਜ ਭੱਠਾ ਭਟਨੂਰਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਮਸਤ ਤਾਰਾ ਸਿੰਘ ਟੈਕਸੀ ਸਟੈਂਡ ਤੇ ਸਮੂਹ ਅੱਡੇ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਤੇ ਸ਼ਰਧਾਲੂਆਂ ਵਲੋਂ ਸ਼ਰਧਾ ਪੂਰਵਕ ਸੇਵਾ ਨਿਭਾਈ ਗਈ | ਇਸ ਮੌਕੇ ਇੰਦਰਜੀਤ ਸਿੰਘ ਕਾਹਲੋਂ ਬਲਦੇਵ ਸਿੰਘ ਸੋਨੀ, ਸਿਮਰਜੀਤ ਸਿੰਘ ਚੀਮਾ, ਸ਼ਮੀ ਜੈਦ, ਮਨੀ ਬਜਾਜ, ਸਤੀਸ਼ ਸਟੂਡੀਓ ਸਰਬਜੀਤ ਸੱਗੂ, ਮਨਦੀਪ ਸੱਗੂ, ਰਾਜੂ ਫਤਿਹਪੁਰ, ਲਵ ਜੈਦ, ਇੰਦਰਜੀਤ ਬੁੱਟਰ, ਚਰਨਜੀਤ ਸਿੰਘ ਭੰਗੂ ਮੁਖ਼ਤਿਆਰ ਗਿੱਲ, ਮਿੰਟੂ ਟਾਂਡੇ ਸ਼ਿੰਦਾ ਚੌਂਕ ਬਜਾਜ ਭੱਠਾ ਡਾਕਟਰ ਪਰਮਜੀਤ, ਨਿਰਮਲ ਸਿੰਘ ਚਰੜ ਤੇ ਹੋਰ ਸੇਵਾਦਾਰ ਹਾਜ਼ਰ ਸਨ |