27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਡਾਲਾ 'ਚ ਸਟਾਰਮ ਵਾਟਰ ਪਾਈਪ ਲਾਈਨ ਪ੍ਰੋਜੈਕਟ 'ਤੇ ਕੰਮ ਮੁੜ ਤੋਂ ਸ਼ੁਰੂ

ਅਜੀਤ ਡੈਸਕ 19-06-2025
ਨਡਾਲਾ, 18 ਜੂਨ (ਰਘਬਿੰਦਰ ਸਿੰਘ)-ਤਕਰੀਬਨ ਇਕ ਸਾਲ ਪਹਿਲਾਂ ਨਡਾਲਾ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਸਟਰਾਮ ਵਾਟਰ ਪਾਈਪ ਲਾਈਨ ਪ੍ਰੋਜੈਕਟ ਦੇ ਕੰਮ ਦਾ ਉਦਘਾਟਨ ਕੀਤਾ ਸੀ ਪਰ ਕੁਝ ਦਿਨ ਕੰਮ ਚੱਲਣ ਤੋਂ ਬਾਅਦ ਪਿੰਡ ਬਿੱਲਪੁਰ ਦੇ ਲੋਕਾਂ ਵਲੋਂ ਵਿਰੋਧ ਕਰਨ ਤੋਂ ਬਾਅਦ ਇਹ ਕੰਮ ਰੁਕ ਗਿਆ ਸੀ ਜਿਸ ਕਾਰਨ ਸੜਕ ਕੰਢੇ ਪਏ ਵੱਡੇ ਵੱਡੇ ਪਾਈਪ ਲੋਕਾਂ ਲਈ ਮੁਸੀਬਤ ਬਣੇ ਹੋਏ ਸਨ | ਅੱਜ ਨਗਰ ਪੰਚਾਇਤ ਨਡਾਲਾ ਦੇ ਈਓ ਰਣਦੀਪ ਸਿੰਘ ਵੜੈਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ 'ਤੇ ਰੁਕਿਆ ਹੋਇਆ ਕੰਮ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਕਿ ਆਉਂਦੇ 20 ਦਿਨਾਂ 'ਚ ਮੁਕੰਮਲ ਕਰ ਲਿਆ ਜਾਵੇਗਾ | ਇੱਥੇ ਈ ਓ ਰਣਦੀਪ ਵੜੈਚ ਨੇ ਦੱਸਿਆ ਕਿ ਹਲਕਾ ਇੰਚਾਰਜ ਹਰਸਿਮਰਨ ਘੁੰਮਣ ਦੀ ਦੇਖ ਰੇਖ ਹੇਠ ਕਸਬੇ 'ਚ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਤੇ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ, ਉਹ ਵੀ ਛੇਤੀ ਨੇਪਰੇ ਚਾੜੇ ਜਾਣਗੇ | ਉਨ੍ਹਾਂ ਕਸਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਕੰਮ ਹੈ ਤਾਂ ਉਹ ਕਿਸੇ ਵੀ ਕੰਮਕਾਜੀ ਵਾਲੇ ਦਿਨ ਨਗਰ ਪੰਚਾਇਤ ਦੇ ਦਫ਼ਤਰ 'ਚ ਜਾ ਕੇ ਸੰਪਰਕ ਕਰ ਸਕਦਾ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਗੁਰੂ ਰਵਿਦਾਸ ਜੀ ਦੇ ਜੋਤੀ ਜੋਤਿ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਭੁਲੱਥ ਵਿਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।