ਕਪੂਰਥਲਾ, 18 ਜੂਨ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਵਲੋਂ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪਿੰਡ ਕਾਹਲਵਾਂ ਵਿਚਲੇ ਸਵਾਮੀ ਪ੍ਰਕਾਸ਼ ਨੰਦ ਡੇਰਾ ਕਾਹਲਵਾਂ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਜਿਸ 'ਚ 53 ਆਯੂਸ਼ਮਾਨ ਕਾਰਡ, 15 ਸ਼੍ਰਮ ਕਾਰਡ, 28 ਟੂਲ ਕਿੱਟ ਤੇ 101 ਪੈਨਸ਼ਨ ਦੇ ਫਾਰਮ ਭਰੇ ਗਏ | ਇਸ ਤੋਂ ਇਲਾਵਾ ਹੋਰ ਯੋਜਨਾਵਾਂ ਨਾਲ ਸਬੰਧਿਤ ਲੋਕਾਂ ਦੇ 163 ਕਾਰਡ ਵੀ ਬਣਾਏ ਗਏ | ਕੈਂਪ 'ਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਲੋਕਾਂ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ 11 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਵਰਗ ਦੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ | ਇਸ ਮੌਕੇ ਸਵਾਮੀ ਪੂਰਨਾ ਨੰਦ ਸਨਿਆਸ ਆਸ਼ਰਮ ਕਾਹਲਵਾਂ, ਨੰਬਰਦਾਰ ਨਿਰਮਲ ਸਿੰਘ ਕਾਹਲਵਾਂ, ਨੰਬਰਦਾਰ ਪਾਲ ਸਿੰਘ ਕਾਹਲਵਾਂ, ਸਰਪੰਚ ਬਲਵਿੰਦਰ ਸਿੰਘ ਕਾਹਲਵਾਂ, ਸਤਿੰਦਰ ਸਿੰਘ ਕਿਸਾਨ ਆਗੂ, ਕੁਲਦੀਪ ਸਿੰਘ ਬਲੱਗਣ, ਲਾਭ ਚੰਦ ਥਿੱਗਲੀ ਨੰਬਰਦਾਰ, ਕੁਲਵਿੰਦਰ ਸਿੰਘ ਢਿੱਲੋਂ, ਬਲਕਾਰ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ, ਗੋਪਾਲ ਸਿੰਘ ਗਿੱਲ, ਅਸ਼ਵਨੀ ਤੁਲੀ, ਸੰਨੀ ਬੈਂਸ, ਡਾ. ਪ੍ਰਦੀਪ ਕੌਸ਼ਲ ਸਿਧਵਾਂ ਦੋਨਾ, ਅਮਰੀਕ ਸਿੰਘ ਸਿਧਵਾਂ ਦੋਨਾ, ਅਮਰਨਾਥ ਸਿਧਵਾਂ, ਲਾਲ ਚੰਦ ਸਿਧਵਾਂ ਦੋਨਾ, ਦਰਸ਼ਨ ਸਿੰਘ ਕੌਲਪੁਰ ਨੰਬਰਦਾਰ, ਜੋਗਿੰਦਰ ਸਿੰਘ ਕਾਹਲਵਾਂ ਸਰਪੰਚ ਥਿੱਗਲੀ, ਸਰਬਜੀਤ ਸਿੰਘ ਲਾਡੀ, ਤਰਸੇਮ ਸਿੰਘ, ਸੁਰਜੀਤ ਸਿੰਘ ਥਿੱਗਲੀ ਆਦਿ ਹਾਜ਼ਰ ਸਨ |