28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਾਊ ਬਚਿੱਤਰ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਭਾਈ ਦਿਆਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਕੀਰਤਨ ਕਰਦੇ ਹੋਏ | ਹੇਠਾਂ ਵੱਖ-ਵੱਖ ਆਗੂ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਤੇ ਹਾਜ਼ਰ ਸੰਗਤਾਂ | ਤਸਵੀਰਾਂ : ਭੋਲਾ <br/> 19-06-2025
ਤਲਵੰਡੀ ਚੌਧਰੀਆਂ, 18 ਜੂਨ (ਪਰਸਨ ਲਾਲ ਭੋਲਾ)-ਦਿਲਬਾਗ ਸਿੰਘ ਨੰਡਾ ਤੇ ਜਗਤਾਰ ਸਿੰਘ ਨੰਡਾ ਦੇ ਪਿਤਾ ਬਾਊ ਬਚਿੱਤਰ ਸਿੰਘ ਨਮਿਤ ਅੰਤਿਮ ਅਰਦਾਸ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਅੰਤਿਮ ਅਰਦਾਸ ਤੇ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਵਾਸ ਪਿੰਡ ਮੰਗੂਪੁਰ ਵਿਖੇ ਕਰਵਾਇਆ ਗਿਆ ਜਿੱਥੇ ਭਾਈ ਦਿਆਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਵਾਲਿਆਂ ਵਲੋਂ ਕੀਰਤਨ ਤੇ ਕਥਾ ਰਾਹੀਂ ਸੰਗਤਾਂ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਤੇ ਗੁਰੂ ਚਰਨਾਂ ਨਾਲ ਲੱਗ ਕੇ ਰਹਿਣ ਲਈ ਪ੍ਰੇਰਿਆ ਗਿਆ | ਰੇਸ਼ਮ ਸਿੰਘ ਧੰਜੂ ਸਰਪੰਚ ਮੰਗੂਪੁਰ ਵਲੋਂ ਬਾਊ ਬਚਿੱਤਰ ਸਿੰਘ ਦੇ ਜੀਵਨ ਤੇ ਉਨ੍ਹਾਂ ਦਾ ਗੁਰੂ ਘਰ ਨਾਲ ਅਟੁੱਟ ਪਿਆਰ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ | ਸੁੱਚਾ ਸਿੰਘ ਮਿਰਜ਼ਾਪੁਰ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਸਿੱਖਿਆ ਵਿਭਾਗ 'ਚ ਕੀਤੀ ਸੇਵਾ ਦੀ ਸ਼ਲਾਘਾ ਕੀਤੀ | ਸਿੱਖ ਰਵਾਇਤਾਂ ਅਨੁਸਾਰ ਰਣਜੀਤ ਸਿੰਘ ਪੀਟੀਆਈ ਸੈਦਪੁਰ ਅਤੇ ਮਾਸਟਰ ਬਲਬੀਰ ਸਿੰਘ ਵਲੋਂ ਬਾਊ ਬਚਿੱਤਰ ਸਿੰਘ ਦੇ ਵੱਡੇ ਲੜਕੇ ਦਿਲਬਾਗ ਸਿੰਘ ਨੂੰ ਪਗੜੀ ਦੀ ਰਸਮ ਅਦਾ ਕੀਤੀ | ਇਸ ਮੌਕੇ ਲਕੀਤ ਸਿੰਘ ਐਡਵੋਕੇਟ, ਅਮਨਦੀਪ ਸਿੰਘ ਅਮਨ, ਹਰਵਿੰਦਰ ਸਿੰਘ ਨੰਡਾ, ਅਮਰਜੀਤ ਸਿੰਘ ਕੜ੍ਹਾਲ ਨੀਵੇਂ, ਗਿਆਨ ਸਿੰਘ ਧੰਜੂ, ਲਾਭ ਸਿੰਘ, ਜਸਵਿੰਦਰ ਸਿੰਘ ਧੰਜੂ, ਹੁਕਮ ਸਿੰਘ ਕਿਸਾਨ ਆਗੂ, ਗੁਰਦੀਪ ਸਿੰਘ, ਰਣਜੀਤ ਸਿੰਘ ਨੰਡਾ, ਬਲਵਿੰਦਰ ਸਿੰਘ ਨੰਡਾ, ਜਸਵੀਰ ਸਿੰਘ ਗੋਪੀਪੁਰ, ਸਰਵਣ ਸਿੰਘ ਗੋਪੀਪੁਰ, ਪ੍ਰਮੋਦ ਕੁਮਾਰ ਸ਼ਾਹ ਚਾਰੇ ਆੜ੍ਹਤੀਏ, ਸਰਵਣ ਸਿੰਘ ਬਾਵਾ, ਤਰਸੇਮ ਸਿੰਘ ਜੋਸਨ, ਕੁਲਵਿੰਦਰ ਸਿੰਘ ਦਰੀਏਵਾਲ, ਲਖਵਿੰਦਰ ਸਿੰਘ ਲਾਡੀ ਰੱਤਾ ਕਦੀਮ, ਸੰਦੀਪ ਸਿੰਘ ਜੋਸਨ, ਬਖ਼ਸ਼ੀਸ਼ ਸਿੰਘ ਸਾਬਕਾ ਸਰਪੰਚ, ਸਾਧੂ ਸਿੰਘ ਨੰਡਾ, ਗੁਰਪ੍ਰੀਤ ਸਿੰਘ,ਤਜਿੰਦਰ ਸਿੰਘ ਧੰਜੂ, ਸ਼ਰਨਜੀਤ ਸਿੰਘ ਦੋਆਬਾ, ਅੰਮਿ੍ਤਪਾਲ ਸਿੰਘ, ਸੁਖਦੇਵ ਸਿੰਘ ਐਸਐਚਓ, ਅਮਰਜੀਤ ਸਿੰਘ ਕੜ੍ਹਾਲ, ਸੁਰਿੰਦਰ ਸਿੰਘ, ਜੋਗਿੰਦਰ ਸਿੰਘ ਕੜ੍ਹਾਲ, ਹਰਜਿੰਦਰ ਸਿੰਘ ਕਾਲੇਵਾਲ, ਬਲਜਿੰਦਰ ਸਿੰਘ ਤਲਵੰਡੀ, ਜਸਵਿੰਦਰ ਸਿੰਘ ਸੂਜੋਕਾਲੀਆ, ਨੰਬਰਦਾਰ ਹਰਭਜਨ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਗਿੱਦੜ ਪਿੰਡੀ, ਵਰਿੰਦਰ ਸਿੰਘ ਗਿੱਦੜਪਿੰਡੀ, ਬਲਦੇਵ ਸਿੰਘ ਲੋਹੀਆਂ, ਗੁਰਨਾਮ ਸਿੰਘ ਨਸੀਰੇਵਾਲ, ਹਰਮਨਜੀਤ ਸਿੰਘ ਨੂਰੋਵਾਲ, ਸਵਰਨ ਸਿੰਘ, ਬਲਵਿੰਦਰ ਸਿੰਘ ਦਰੀਏਵਾਲ, ਹਰਜੀਤ ਸਿੰਘ ਸੱਦੂਵਾਲ, ਨੰਬਰਦਾਰ ਹਰਭਜਨ ਸਿੰਘ, ਅਜਮੇਰ ਸਿੰਘ ਟੋਡਰਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਚੀਮਾ ਨੇ ਕੀਤੀ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਅਗਲੀ ਖ਼ਬਰ ਡੇਂਗੂ ਫੈਲਣ ਤੋਂ ਰੋਕਣ 'ਚ ਲੋਕਾਂ ਦੀ ਭਾਗੀਦਾਰੀ ਦੀ ਲੋੜ -ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।