ਫਗਵਾੜਾ, 18 ਜੂਨ (ਹਰਜੋਤ ਸਿੰਘ ਚਾਨਾ)-ਸਤਨਾਮਪੁਰਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਪਿਸਤੌਲ, ਜਿੰਦਾ ਰੌਂਦ ਤੇ ਗੱਡੀ ਬਰਾਮਦ ਕੀਤੀ ਹੈ | ਐਸ.ਐਸ.ਪੀ. ਗੌਰਵ ਤੂਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਹੇੜੂ ਚੌਂਕੀ ਇੰਚਾਰਜ ਜਸਬੀਰ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਮਹੇੜੂ ਵਲੋਂ ਆ ਰਹੀ ਇੱਕ ਬਰੇਜਾ ਗੱਡੀ ਨੂੰ ਜਦੋਂ ਰੋਕ ਕੇ ਚੈਕਿੰਗ ਕੀਤੀ ਤਾਂ ਗੱਡੀ 'ਚੋਂ ਤਿੰਨ ਨੌਜਵਾਨ ਨਿਕਲੇ ਜਿਨ੍ਹਾਂ ਨੂੰ ਕਾਬੂ ਕਰਕੇ ਇਨ੍ਹਾਂ ਦੀ ਤਲਾਸ਼ੀ ਲੈਣ ਤੇ ਇੱਕ ਦੇਸੀ ਪਿਸਟਲ, ਪੰਜ ਜਿੰਦ ਰੌਂਦ ਤੇ ਬਰੀਜਾ ਗੱਡੀ ਬਰਾਮਦ ਹੋਈ | ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਰਿਤਿਕ ਪੁੱਤਰ ਅਸ਼ੋਕ ਕੁਮਾਰ ਵਾਸੀ ਸਲੇਮ ਟਾਵਰੀ ਲੁਧਿਆਣਾ, ਰਾਹੁਲ ਜਸਵਾਲ ਪੁੱਤਰ ਰਾਮ ਲਾਲ ਵਾਸੀ ਨਗਰ ਤਾਰਾ ਬਾਰਾ ਰੋਡ ਲੁਧਿਆਣਾ ਤੇ ਜੈ ਪ੍ਰਕਾਸ਼ ਪੁੱਤਰ ਸੱਤਨੂੰ ਵਾਸੀ ਲਛਮੀ ਨਗਰ ਵਜੋਂ ਹੋਈ ਹੈ |