ਭੁਲੱਥ, 18 ਜੂਨ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਭੁਲੱਥ ਦੇ ਐੱਸ.ਡੀ.ਐਮ ਡੈਵੀ ਗੋਇਲ (ਆਈ.ਏ.ਐੱਸ) ਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਸਮੇਤ ਸਮੂਹ ਦਫ਼ਤਰੀ ਸਟਾਫ਼ ਤੇ ਪਟਵਾਰੀਆ ਵੱਲੋਂ ਤਹਿਸੀਲ ਕੰਪਲੈਕਸ ਦੀ ਛੱਤ ਤੋਂ ਇਲਾਵਾ ਮੈਦਾਨ ਵਿਚ ਲੱਗੇ ਰੁੱਖਾ ਹੇਠ ਤੇ ਆਸ-ਪਾਸ ਅਤੇ ਹੋਰ ਵੱਖ-ਵੱਖ ਥਾਵਾਂ ਤੇ ਦਰਜ਼ਨਾਂ ਮਿੱਟੀ ਬਣੇ ਕੁੱਜੇ ਪਾਣੀ ਨਾਲ ਭਰ ਕੇ ਪੰਛੀਆਂ ਦੇ ਪੀਣ ਲਈ ਰੱਖੇ ਗਏ | ਇਸ ਸਬੰਧੀ ਐੱਸ.ਡੀ.ਐਮ ਡੈਵੀ ਗੋਇਲ ਨੇ ਕਿਹਾ ਤੇਜ਼ ਧੁੱਪ ਕਾਰਨ ਤੇ ਵਧਦੀ ਗਰਮੀ ਨੂੰ ਧਿਆਨ ਵਿਚ ਰੱਖਦੇ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਬੇਜ਼ਬਾਨ ਪੰਛੀਆਂ ਨੂੰ ਜਿਉਂਦੇ ਰਹਿਣ ਪਾਣੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਅਤੇ ਉਹ ਜ਼ਿਆਦਾਤਰ ਰੁੱਖਾਂ ਤੇ ਬੈਠਕੇ ਧੁੱਪ ਤੋਂ ਬਚਾਓ ਕਰਦੇ ਹਨ | ਇਸ ਲਈ ਰੁੱਖਾ ਹੇਠ ਤੇ ਆਸ-ਪਾਸ ਤੋਂ ਇਲਾਵਾ ਛੱਤ ਤੇ ਵੀ ਪੀਣ ਵਾਲੇ ਪਾਣੀ ਦੇ ਕੁੱਜੇ ਭਰ ਕੇ ਰੱਖੇ ਗਏ ਹਨ ਤਾਂ ਜੋ ਪੰਛੀ ਗਰਮੀ ਦੌਰਾਨ ਪਾਣੀ ਪੀ ਸਕਣ | ਇਸ ਮੌਕੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਕਿਹਾ ਮਨੁੱਖ ਤਾਂ ਗਰਮੀ ਤੋਂ ਬਚਾਓ ਲਈ ਬਹੁਤ ਪ੍ਰਬੰਧ ਕਰ ਸਕਦਾ, ਪਰ ਪੰਛੀਆਂ ਲਈ ਇੱਕੋ ਪ੍ਰਬੰਧ ਰੁੱਖਾਂ ਦੀ ਛਾਂ ਹੈ, ਅਜਿਹੇ ਵਿਚ ਰੁੱਖਾਂ ਨਜ਼ਦੀਕ ਪਾਣੀ ਦਾ ਹੋਣਾ ਪੰਛੀਆਂ ਦੀ ਸਿਹਤਯਾਬੀ ਲਈ ਅਹਿਮ ਹੈ | ਉਨ੍ਹਾਂ ਕਿਹਾ ਰੋਜ਼ਾਨਾ ਇਹ ਕੁੱਜੇ ਭਰ ਕੇ ਰੱਖੇ ਜਾਇਆ ਕਰਨਗੇ ਅਤੇ ਉਨ੍ਹਾਂ ਜਨਤਾ ਨੂੰ ਵੀ ਆਪਣੇ ਘਰਾਂ ਤੇ ਪਿੰਡਾਂ ਵਿਚ ਇਹ ਉਪਰਾਲਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਕਰਮਚਾਰੀ ਸਿਮਰਨਜੀਤ ਸਿੰਘ, ਅੰਮਿ੍ਤਪਾਲ ਸਿੰਘ, ਗੁਲਸ਼ਨ ਕੁਮਾਰ, ਤਰਸੇਮ ਸਿੰਘ, ਪਰਮਜੀਤ ਕੌਰ, ਸੁਖਵਿੰਦਰ ਕੌਰ, ਕਾਨੂੰਗੋ ਬਲਵਿੰਦਰ ਸਿੰਘ, ਪਟਵਾਰੀ ਪੰਕਜ ਗਡਵਾਲ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ ਭੁੱਲਰ, ਸੁਖਪਾਲ ਸਿੰਘ, ਅਰਸ਼ਦੀਪ ਸਿੰਘ, ਲਖਵੀਰ ਸਿੰਘ, ਕੁਲਦੀਪ ਰਾਮ, ਅਮਿਤ ਸਿੱਧੂ, ਵਸੀਕਾ ਨਵੀਸ ਸੰਤੋਖ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਨੰਬਰਦਾਰ ਜਸਬੀਰ ਸਿੰਘ ਖੱਸਣ, ਗੰਨਮੈਨ ਰਾਜ ਕੁਮਾਰ, ਸੇਵਾਦਾਰ ਸੁਨੀਲ ਕੁਮਾਰ ਤੇ ਹੋਰ ਹਾਜ਼ਰ ਸਨ |