10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਾਣੀ ਦੀ ਕਮੀ ਨੂੰ ਮੁੱਖ ਰੱਖਦਿਆਂ ਪੰਪ ਨੰਬਰ 22 ਤੁਰੰਤ ਚਾਲੂ ਕਰਵਾਇਆ ਜਾਵੇ-ਸਰਵਜੀਤ ਸਿੰਘ <br/>

ਅਜੀਤ ਡੈਸਕ 20-06-2025
ਕਪੂਰਥਲਾ, 19 ਜੂਨ (ਵਿ.ਪ੍ਰ.)-ਰੇਲ ਕੋਚ ਫ਼ੈਕਟਰੀ ਦੀ ਫਿਨਿਸ਼ਿੰਗ ਸ਼ਾਪ ਨੂੰ ਪਾਣੀ ਸਪਲਾਈ ਕਰਨ ਵਾਲਾ ਪੰਪ ਨੰਬਰ 22 ਵਾਰ ਵਾਰ ਖ਼ਰਾਬ ਹੋਣ ਕਾਰਨ ਪਿਛਲੇ 2 ਦਿਨਾਂ ਤੋਂ ਮੁਲਾਜ਼ਮਾਂ ਨੂੰ ਪਾਣੀ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਦਿੰਦਿਆਂ ਸਰਵਜੀਤ ਸਿੰਘ ਜਨਰਲ ਸਕੱਤਰ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਦੱਸਿਆ ਕਿ ਪਾਣੀ ਦੀ ਘਾਟ ਸਬੰਧੀ ਉਹ ਆਰ.ਸੀ.ਐਫ. ਦੇ ਸਬੰਧਿਤ ਉੱਚ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕਰ ਚੁੱਕੇ ਹਨ, ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ | ਉਨ੍ਹਾਂ ਆਰ.ਸੀ.ਐਫ. ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਪੰਪ ਨੰਬਰ 22 ਤੁਰੰਤ ਚਾਲੂ ਕਰਵਾ ਕੇ ਫਿਨਿਸ਼ਿੰਗ ਸ਼ਾਪ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ |

ਪਿਛਲੀ ਖ਼ਬਰ ਬੂਟਾਂ ਵਿਚ ਲਗਾਏ ਗਏ ਬੂਥ ਪੱਧਰ ਦੇ ਕੈਂਪ ਵਿਚ ਲੋਕਾਂ ਦੇ ਵੱਖ-ਵੱਖ ਸਕੀਮਾਂ ਤਹਿਤ ਕਾਰਡ ਬਣਾਏ ਅਗਲੀ ਖ਼ਬਰ ਪਿੰਡ ਮਲਕਪੁਰ 'ਚੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।