10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 20-06-2025
ਕਪੂਰਥਲਾ, 19 ਜੂਨ (ਵਿਸ਼ੇਸ਼ ਪ੍ਰਤੀਨਿਧ)-ਉੱਘੇ ਸਮਾਜ ਸੇਵਕ ਅਵੀ ਰਾਜਪੂਤ ਵਲੋਂ 6ਵਾਂ ਖ਼ੂਨਦਾਨ ਕੈਂਪ ਸਥਾਨਕ ਸਿਟੀ ਹਾਲ ਚੌਕ ਵਿਚ ਲਗਾਇਆ ਗਿਆ | ਜਿਸ ਦਾ ਉਦਘਾਟਨ ਬਾਬਾ ਰਕੇਸ਼ ਬੱਲੀ, ਕਾਂਗਰਸ ਦੇ ਐਸ.ਸੀ. ਸੈੱਲ ਦੇ ਸੂਬਾਈ ਕੋਆਰਡੀਨੇਟਰ ਜੀਆ ਲਾਲ ਨਾਹਰ, ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਬਾਬਾ ਰਾਣੇ ਸ਼ਾਹ, ਭਾਜਪਾ ਆਗੂ ਰਕੇਸ਼ ਕੁਮਾਰ ਨੀਟੂ, ਉੱਘੇ ਸਮਾਜ ਸੇਵਕ ਲਾਲੀ ਭਾਸਕਰ, ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ, ਨੀਤ ਕੌਰ, ਰੂਬੀ ਸ਼ਰਮਾ ਤੇ ਹੋਰ ਸ਼ਖ਼ਸੀਅਤਾਂ ਨੇ ਸਾਂਝੇ ਤੌਰ 'ਤੇ ਕੀਤਾ | ਉਨ੍ਹਾਂ ਅਵੀ ਰਾਜਪੂਤ ਵਲੋਂ ਖ਼ੂਨਦਾਨ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਬੋਲਦਿਆਂ ਮਾਤਾ ਵੀਨਾ ਸ਼ਰਮਾ ਤੇ 'ਆਪ' ਦੇ ਆਗੂ ਪਰਵਿੰਦਰ ਸਿੰਘ ਢੋਟ ਨੇ ਖ਼ੂਨਦਾਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਕੈਂਪ ਮੌਕੇ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਅਵੀ ਰਾਜਪੂਤ ਨੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ | ਕੈਂਪ ਵਿਚ 66 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ, ਰਾਹੁਲ ਆਨੰਦ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਆਕਾਸ਼ ਸਿੰਘ ਸ਼ੁਭਕਰਨ, ਯੋਗੇਸ਼ ਸਿੰਘ ਜੋਸ਼ੀਲਾ, ਐਸ. ਰੂਪਨਪੁਰ, ਵਿੱਕੀ ਅਗਰਵਾਲ, ਜਗਮੋਹਨ ਸਿੰਘ ਵਾਲੀਆ, ਨਰਿੰਦਰ ਸ਼ੀਤਲ, ਸੋਨੰੂ ਯਾਦੀ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਗੌਰਵ ਗੁਪਤਾ, ਸੁਰਿੰਦਰ ਸਿੰਘ ਮਾਨ, ਦੀਪਇੰਦਰ ਸਿੰਘ, ਦੀਪ ਸਿੰਘ, ਹਰਿੰਦਰ ਸਿੰਘ, ਡਾ. ਜੀਵਨਜੋਤ ਕੌਰ, ਵਿਨੈ ਚੋਪੜਾ, ਸਿਮਰ ਬਸਰਾ, ਰਾਕੇਸ਼, ਸੰਜੀਵ ਗੁਪਤਾ, ਸੰਜੇ ਸੈਨ, ਸੰਦੀਪ, ਅਸ਼ੋਕ ਸ਼ਰਮਾ, ਮਨਜੀਤ ਕਾਲਾ, ਗੁਰਭੇਜ ਸਿੰਘ, ਜਗੀਰ ਸਿੱਧੂ, ਮਹਿੰਦਰ ਸਿੰਘ, ਕੁਲਦੀਪਕ ਧੀਰ, ਗਗਨਦੀਪ ਰਾਜਪੂਤ, ਸੁਮਿਤ ਕਪੂਰ, ਧੀਰਜ ਧੀਰ, ਤਜਿੰਦਰ ਲਵਲੀ, ਹਰਮਨ ਸਿੰਘ, ਜੈ ਚਾਵਲਾ, ਸੌਰਵ ਨਾਹਰ, ਵਿਨੈ, ਬਲਵਿੰਦਰ ਦਹਿਲੀਵਾਲ, ਦੀਪਕ ਬਿਸ਼ਟ, ਦਲਜੀਤ, ਲਖਬੀਰ ਸਿੰਘ, ਦਿਲਰਾਜ, ਦੀਪ ਸਿੰਘ, ਸੰਦੀਪ ਕਾਲੀਆ, ਰੋਹਿਤ ਬੱਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਅਗਲੀ ਖ਼ਬਰ ਬੂਟਾਂ ਵਿਚ ਲਗਾਏ ਗਏ ਬੂਥ ਪੱਧਰ ਦੇ ਕੈਂਪ ਵਿਚ ਲੋਕਾਂ ਦੇ ਵੱਖ-ਵੱਖ ਸਕੀਮਾਂ ਤਹਿਤ ਕਾਰਡ ਬਣਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।