ਬੇਗੋਵਾਲ, 20 ਜੂਨ (ਸੁਖਜਿੰਦਰ ਸਿੰਘ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜੋ ਲੋਕਾਂ ਨੂੰ ਕੱਚੇ ਮਕਾਨਾਂ ਨੂੰ ਪੱਕੇ ਕਰਨ ਨੂੰ ਲੈ ਕੇ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣ ਸਬੰਧੀ 23 ਜੂਨ ਨੂੰ ਇੱਕ ਵਿਸ਼ੇਸ਼ ਲੋਕ ਸੇਵਾ ਕੈਂਪ ਲਗਾਇਆ ਜਾ ਰਿਹਾ ਹੈ | ਜਿਸ 'ਚ ਜ਼ਰੂਰਤਮੰਦ ਲੋਕ ਨਗਰ ਪੰਚਾਇਤ ਬੇਗੋਵਾਲ ਪਹੁੰਚ ਕੇ ਇਨ੍ਹਾਂ ਸਕੀਮਾਂ ਦਾ ਲਾਹ ਲੈ ਸਕਦੇ ਹਨ | ਇਸ ਸਬੰਧੀ ਜਾਣਕਾਰੀ ਦੇਣ ਮੌਕੇ ਨਗਰ ਪੰਚਾਇਤ ਬੇਗੋਵਾਲ ਦੀ ਪ੍ਰਧਾਨ ਦਲਜੀਤ ਕੌਰ ਖਾਸਰੀਆ ਨੇ ਕਿਹਾ ਕਿ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਦੇ ਆਦੇਸ਼ਾਂ ਅਨੁਸਾਰ ਨਗਰ ਪੰਚਾਇਤ ਬੇਗੋਵਾਲ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਦਿੱਤਾ ਜਾਵੇ | ਇਸ ਮੌਕੇ ਪ੍ਰਧਾਨ ਦਲਜੀਤ ਕੌਰ ਖਾਸਰੀਆ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜੋ ਇਸ ਯੋਜਨਾ ਦਾ ਲਾਹ ਲੈਣਾ ਚਾਹੁੰਦੇ ਹਨ, ਉਹ ਅਸਲ ਦਸਤਾਵੇਜ਼ ਜਿਵੇਂ ਰਜਿਸਟਰੀ, ਫਰਦ, ਬੈਂਕ ਕਾਪੀ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਮਾਲਕ ਦੀਆਂ ਦੋ ਪਾਸਪੋਰਟ ਸ਼ਾਇਜ ਫੋਟੋ, ਮਕਾਨ ਦੀ ਫੋਟੋ, ਆਮਦਨ ਸਰਟੀਫਿਕੇਟ, ਬਿਜਲੀ ਪਾਣੀ ਸੀਵਰੇਜ ਬਿਲ ਤੇ ਮਕਾਨ ਦਾ ਨਕਸ਼ਾ ਲੈ ਕੇ ਨਗਰ ਪੰਚਾਇਤ ਬੇਗੋਵਾਲ ਵਿਖੇ ਜਮਾਂ ਕਰਾਉਣ ਤਾਂ ਜੋ ਉਨ੍ਹਾਂ ਨੂੰ ਇਸ ਯੋਜਨਾਂ ਦਾ ਲਾਹ ਲੈ ਸਕਣ ਤੇ ਆਪਣੇ ਕੱਚੇ ਘਰਾਂ ਨੂੰ ਪੱਕੇ ਕਰਾਉਣ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਬੇਗੋਵਾਲ ਦੇ ਕਰਮਚਾਰੀਆਂ ਦੀ ਵਿਸ਼ੇਸ਼ ਟੀਮ ਇਸ ਕੰਮ ਲਈ ਗਠਿਤ ਕੀਤੀ ਗਈ ਹੈ ਜੋ ਲਾਭਪਾਤਰੀਆਂ ਦੀ ਹਰ ਮੁਸ਼ਕਲ 'ਚ ਉਨ੍ਹਾਂ ਦਾ ਸਾਥ ਦੇਣਗੇ | ਇਸ ਮੌਕੇ ਪ੍ਰਧਾਨ ਦਲਜੀਤ ਕੌਰ ਖਾਸਰੀਆ ਨੇ ਕਿਹਾ ਕਿ ਨਗਰ ਪੰਚਾਇਤ ਦਾ ਹਰ ਕੰਮ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਮਤਭੇਦ ਕੀਤਾ ਜਾਣਗੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ, ਕੌਂਸਲਰ ਦਲਜੀਤਮ ਸਿੰਘ, ਏ ਐਸ ਆਈ ਕੁਲਬੀਰ ਸਿੰਘ ਹਾਜ਼ਰ ਸਨ |