ਫਗਵਾੜਾ, 20 ਜੂਨ (ਚਾਨਾ)-ਇੱਥੋਂ ਦੇ ਇੰਡਸਟਰੀ ਏਰੀਆ ਵਿਖੇ ਇੱਕ ਦੁਕਾਨ ਦੇ ਬਾਹਰੋਂ ਐਕਟਿਵਾ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੁਕਲ ਮੈਣੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਾਹਰ ਐਕਟਿਵਾ ਖੜੀ ਕਰਕੇ ਵਰਕਰਾਂ ਨੂੰ ਗੁਦਾਮ ਬਾਰੇ ਦੱਸਣ ਲਈ ਗਿਆ ਤੇ ਚਾਬੀ ਸਕੂਟਰੀ 'ਚ ਹੀ ਲੱਗੀ ਸੀ ਇਸੇ ਦੌਰਾਨ ਕੋਈ ਵਿਅਕਤੀ ਸਕੂਟਰੀ ਚੋਰੀ ਕਰਕੇ ਲੈ ਗਿਆ | ਉਨ੍ਹਾਂ ਦੱਸਿਆ ਕਿ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਜਿਸ 'ਚ ਇੱਕ ਵਿਅਕਤੀ ਇਸ ਘਟਨਾ ਨੂੰ ਅੰਜਾਮ ਦੇ ਕੇ ਗਿਆ ਹੈ |