22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਫ਼ੈਕਟਰੀ ਦੇ ਬਾਹਰੋਂ ਮੋਟਰਸਾਈਕਲ ਚੋਰੀ

ਅਜੀਤ ਡੈਸਕ 04-09-2025
ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)-ਕਾਂਜਲੀ ਰੋਡ 'ਤੇ ਸੈਕਰਟ ਹਾਰਡ ਸਕੂਲ ਦੇ ਨੇੜੇ ਇਕ ਮਠਿਆਈ ਦੀ ਫ਼ੈਕਟਰੀ ਤੋਂ ਬਾਹਰੋਂ ਮੋਟਰਸਾਈਕਲ ਚੋਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਗਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਬਿਆਸ ਨੇ ਦੱਸਿਆ ਕਿ ਉਹ ਬਿਆਸ ਤੋਂ ਖ਼ੂਨ ਜਾਂਚ ਲਈ ਕਿਸੇ ਵਿਅਕਤੀ ਦਾ ਸੈਂਪਲ ਲੈਣ ਆਇਆ ਸੀ | ਉਹ ਫ਼ੈਕਟਰੀ ਦੇ ਬਾਹਰ ਮੋਟਰਸਾਈਕਲ ਖੜਾ ਕਰਕੇ ਅੰਦਰ ਸੈਂਪਲ ਲੈਣ ਲਈ ਚਲਾ ਗਿਆ | ਜਦੋਂ ਕੁੱਝ ਸਮੇਂ ਬਾਅਦ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਆਪਣੀ ਥਾਂ ਤੋਂ ਗਾਇਬ ਸੀ, ਜਿਸਦੀ ਉਸਨੇ ਆਪਣੇ ਪੱਧਰ 'ਤੇ ਬੜੀ ਭਾਲ ਕੀਤੀ ਪਰ ਮੋਟਰਸਾਈਕਲ ਕਿਤੇ ਨਹੀਂ ਮਿਲਿਆ | ਜਦੋਂ ਫ਼ੈਕਟਰੀ ਦੀ ਸੀ.ਸੀ.ਟੀ.ਵੀ ਦੀ ਜਾਂਚ ਕੀਤੀ ਗਈ ਤਾਂ ਇਕ ਨੌਜਵਾਨ ਉਸਦਾ ਮੋਟਰਸਾਈਕਲ ਲਿਜਾਂਦਾ ਦਿਖਾਈ ਦਿੱਤਾ | ਜਿਸ 'ਤੇ ਉਨ੍ਹਾਂ ਇਸ ਸਬੰਧੀ ਸੀ.ਸੀ.ਟੀ.ਵੀ. ਫੁਟੇਜ ਕੇ ਥਾਣਾ ਸਿਟੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ |

ਪਿਛਲੀ ਖ਼ਬਰ ਬਾਜਵਾ ਵਲੋਂ ਬੁਤਾਲਾ ਵਿਖੇ ਬੰਨ੍ਹ ਦੀ ਹੋਰ ਮਜ਼ਬੂਤੀ ਲਈ ਕੀਤੇ ਜਾ ਰਹੇ ਕੰਮ ਦੀ ਸਮੀਖਿਆ ਅਗਲੀ ਖ਼ਬਰ ਵੇਰਕਾ ਮਿਲਕ ਪਲਾਂਟ ਵੀ ਦੁੱਖ ਦੀ ਘੜੀ 'ਚ ਹੜ੍ਹ ਪੀੜਤ ਲੋਕਾਂ ਦੇ ਨਾਲ ਹੈ-ਮੁਖਤਾਰ ਭਗਤਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।