15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਮਸੀਤਾਂ ਦਾ ਸ ਾਲਾਨਾ ਜੋੜ ਮੇਲਾ 30 ਨੂੰ

ਅਜੀਤ ਡੈਸਕ 22-09-2025
ਤਲਵੰਡੀ ਚੌਧਰੀਆਂ, 21 ਸਤੰਬਰ (ਪਰਸਨ ਲਾਲ ਭੋਲਾ)-ਪੀਰਾਂ ਫ਼ਕੀਰਾਂ ਦੇ ਜੋੜ ਮੇਲੇ ਸਾਡੇ ਅਮੀਰ ਸਭਿਆਚਾਰ ਦੀ ਪਛਾਣ ਹਨ, ਜਿਨ੍ਹਾਂ ਨੂੰ ਸਭ ਧਰਮਾਂ ਦੇ ਲੋਕ ਸਾਂਝੇ ਤੌਰ 'ਤੇ ਮਨਾਉਂਦੇ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰ ਜੋਗਾ ਸਿੰਘ, ਸਾਬਕਾ ਸਰਪੰਚ ਸ਼ੇਰ ਸਿੰਘ, ਮੌਜੂਦਾ ਸਰਪੰਚ ਰਮੇਸ਼ ਸਿੰਘ ਮਸੀਤਾਂ, ਪ੍ਰਤਾਪ ਸਿੰਘ ਮੋਮੀ, ਕੁਲਵੰਤ ਸਿੰਘ, ਨਰਿੰਦਰ ਸਿੰਘ ਬਾਜਵਾ ਅਤੇ ਨੰਬਰਦਾਰ ਬਲਵਿੰਦਰ ਸਿੰਘ ਮਸੀਤਾਂ ਨੇ ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਦੀ ਯਾਦ ਵਿਚ 29 ਅਤੇ 30 ਸਤੰਬਰ ਨੂੰ ਕਰਵਾਏ ਜਾ ਰਹੇ ਪਿੰਡ ਮਸੀਤਾਂ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਸਬੰਧੀ ਗੱਲਬਾਤ ਕਰਦਿਆਂ ਸਾਂਝੇ ਤੌਰ 'ਤੇ ਕੀਤਾ | ਉਕਤ ਕਮੇਟੀ ਮੈਂਬਰਾਂ ਨੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਪਿੰਡ ਡੌਲਾ, ਭਗਤਪੁਰ ਅਤੇ ਕਾਲੇਵਾਲ ਦੀਆਂ ਪੰਚਾਇਤਾਂ ਅਤੇ ਪਤਵੰਤਿਆਂ ਨਾਲ ਸਲਾਹ ਮਸ਼ਵਰਾ ਕਰ ਲਿਆ ਹੈ ਅਤੇ ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਅੱਗੇ ਦੱਸਿਆ ਕਿ ਪੀਰ ਬਾਬਾ ਸ਼ਾਹ ਮੁਹੰਮਦ ਬੁਖ਼ਾਰੀ ਜੀ ਦੇ ਦੋ ਰੋਜ਼ਾ ਜੋੜ ਮੇਲੇ ਸਬੰਧੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਹਰ ਸਾਲ ਦੀ ਤਰ੍ਹਾਂ ਜੋੜ ਮੇਲੇ ਦੇ ਪਹਿਲੇ ਦਿਨ ਦਰਗਾਹ 'ਤੇ ਸੂਫ਼ੀ ਕਲਾਮ ਹੋਵੇਗਾ | ਦੂਜੇ ਦਿਨ ਸਭਿਆਚਾਰ ਪ੍ਰੋਗਰਾਮ ਤੋਂ ਬਾਅਦ ਛਿੰਝ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬ ਦੇ ਉੱਘੇ ਅਖਾੜਿਆਂ ਦੇ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਨ.ਆਰ.ਆਈ. ਵੀਰ ਵੱਡੀ ਗਿਣਤੀ ਵਿਚ ਸਹਿਯੋਗ ਦੇ ਰਹੇ ਹਨ |
ਪਿਛਲੀ ਖ਼ਬਰ ਭੁਲੱਥ ਹਲਕੇ ਅੰਦਰ ਵਿਕਾਸ ਦੇ ਕੰਮ ਪਿਛਲੇ ਕਰੀਬ 9 ਸਾਲਾਂ ਤੋਂ ਠੱਪ- ਤੱਖਰ <br/> ਅਗਲੀ ਖ਼ਬਰ ਅਕਾਲੀ ਆਗੂਆਂ ਨੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਪਾਰਟੀ ਪ੍ਰਧਾਨ ਨੂੰ ਕਰਵਾਇਆ ਜਾਣੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।