15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਮੰਡ ਬੁਤਾਲਾ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਕਪੂਰਥਲਾ ਤੱਕ ਟਰੈਕਟਰ ਮਾਰਚ 26 ਨੂੰ <br/>

ਅਜੀਤ ਡੈਸਕ 22-09-2025
ਨਡਾਲਾ, 21 ਸਤੰਬਰ (ਰਘਬਿੰਦਰ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਸਿਰਸਾ ਵਲੋਂ ਕਪੂਰਥਲਾ ਜ਼ਿਲ੍ਹੇ ਦੀ ਟੀਮ ਜਿਸ ਵਿਚ ਅਮਨਦੀਪ ਸਿੰਘ ਮੰਡ ਬੁਤਾਲਾ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਬੱਲ ਸੂਬਾ ਵਰਕਿੰਗ ਕਮੇਟੀ ਮੈਂਬਰ ਤੇ ਜਸਵਿੰਦਰ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿਚ ਉਚੇਚੇ ਤੌਰ 'ਤੇ ਬਲਦੇਵ ਸਿੰਘ ਸਿਰਸਾ ਕੌਮੀ ਪ੍ਰਧਾਨ ਬੀ.ਕੇ.ਯੂ. ਸਿਰਸਾ ਵੀ ਪਹੁੰਚੇ | ਜਿਨ੍ਹਾਂ ਵੱਲੋਂ ਬਿਆਸ ਡੇਰੇ ਵਲੋਂ ਬਿਆਸ ਦਰਿਆ ਦੇ ਉੱਪਰ ਬਣਾਏ ਜਾ ਰਹੇ ਚੌਥੇ ਬੰਨ ਨੂੰ ਰੋਕਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨੂੰ ਵੱਖ-ਵੱਖ ਪਿੰਡਾਂ ਦਾਊਦਪੁਰ, ਮੰਡ ਕੂਕਾ, ਨੰਗਲ ਲਬਾਣਾ, ਟਾਹਲੀ, ਹਬੀਬਵਾਲ, ਲੱਖਣ ਕੇ ਪੱਡੇ ਆਦਿ ਦੇ ਪੰਚਾਂ ਸਰਪੰਚਾਂ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ | ਇਸ ਮੀਟਿੰਗ ਵਿਚ ਬੁਲਾਰਿਆਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਕਿ ਇਹ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਜਥੇਬੰਦੀ ਵਲੋਂ 26 ਸਤੰਬਰ ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚ ਵਿਚ ਸ਼ਾਮਲ ਹੋ ਕੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਮੁਹਿੰਮ ਦੇ ਨਾਲ ਜੁੜੀਏ | ਇਸ ਮੌਕੇ ਨਿਰਮਲ ਸਿੰਘ ਮੰਡ, ਸਰਪੰਚ ਦਰਸ਼ਨ ਸਿੰਘ ਦਾਊਦਪੁਰ, ਹਰਬੰਸ ਸਿੰਘ ਨੰਗਲ ਲੁਬਾਣਾ, ਸੁਖਵਿੰਦਰ ਸਿੰਘ ਗ੍ਰੀਨ ਸੋਸਾਇਟੀ, ਰਜਵੰਤ ਸਿੰਘ, ਇੰਦਰਜੀਤ ਸਿੰਘ, ਜਗਤਾਰ ਸਿੰਘ, ਊਧਮ ਸਿੰਘ, ਭੁਪਿੰਦਰ ਸਿੰਘ ਮੁਗਲ ਚੱਕ, ਨਿਸ਼ਾਨ ਸਿੰਘ, ਮੱਖਣ ਸਿੰਘ ਮੰਡ ਬਤਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਬਾਬਾ ਮੱਸਾ ਸਿੰਘ ਦੀ ਬਰਸੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।