ਕਾਲਾ ਸੰਘਿਆਂ, 16 ਅਕਤੂਬਰ (ਬਲਜੀਤ ਸਿੰਘ ਸੰਘਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਪੁਰਬ ਨੂੰ ਸਮਰਪਿਤ ਪਿੰਡ ਖੇਮਕਰਨ ਜ਼ਿਲ੍ਹਾ ਤਰਨ ਤਾਰਨ ਵਿਖੇ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆਂ ਵੱਲੋਂ ਕਰਵਾਏ ਵਿਸ਼ਾਲ ਢਾਡੀ ਮੁਕਾਬਲੇ ਦੌਰਾਨ ਪ੍ਰਸਿੱਧ ਢਾਡੀ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਨੇ ਗੋਲਡ ਮੈਡਲ ਅਤੇ 71000 ਦਾ ਇਨਾਮ ਜਿੱਤਿਆ ਹੈ | ਇਸ ਮੁਕਾਬਲੇ 'ਚ ਅੱਠ ਢਾਡੀ ਜਥਿਆਂ ਨੇ ਭਾਗ ਲਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਬਾਖ਼ੂਬੀ ਤਰੀਕੇ ਦੇ ਨਾਲ ਬਿਆਨ ਕੀਤਾ | ਇਸ ਮੁਕਾਬਲੇ ਦੇ ਵਿਚ ਇੰਟਰਨੈਸ਼ਨਲ ਗੋਲਡ ਮੈਡਲ ਢਾਡੀ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਨੇ 71000 ਦਾ ਇਨਾਮ ਪ੍ਰਾਪਤ ਕਰਕੇ ਇਸ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਗਿਆਨੀ ਮਨਵੀਰ ਸਿੰਘ ਪਹੁਵਿੰਡ ਨੇ ਪਹਿਲਾ ਅਤੇ ਗਿਆਨੀ ਗੁਰਵਿੰਦਰ ਸਿੰਘ ਅਨਮੋਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨੜ, ਸੰਪਾਦਕ ਡਾ. ਰਾਮ ਮੂਰਤੀ, ਫ਼ਰਜ਼ ਸੇਵਾ ਸੁਸਾਇਟੀ ਦੇ ਆਗੂ ਲਖਵੀਰ ਸਿੰਘ ਰਤਨਪਾਲ, ਅਮਰਜੀਤ ਸਿੰਘ ਮੰਗੀ ਲੰਬੜ, ਸ਼ਿੰਗਾਰਾ ਸਿੰਘ ਬੱਲ, ਭਾਈ ਘਨੱਈਆ ਜੀ ਸੇਵਾ ਸੁਸਾਇਟੀ ਦੇ ਆਗੂ ਗਿ: ਅਵਤਾਰ ਸਿੰਘ, ਜਗਤਾਰ ਪ੍ਰਵਾਨਾ ਸਭਿਆਚਾਰਕ ਮੰਚ ਦੇ ਪ੍ਰਧਾਨ ਫ਼ਤਿਹ ਸਿੰਘ ਸੋਹਲ ਨੇ ਢਾਡੀ ਕਲਾ ਦੇ ਮੁਕਾਬਲੇ ਦੀ ਸ਼ਲਾਘਾ ਕਰਦਿਆਂ ਭਾਗ ਲੈਣ ਵਾਲੇ ਸਾਰੇ ਜਥਿਆਂ ਨੂੰ ਵਧਾਈ ਦਿੱਤੀ ਹੈ |