11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਿੰਡ ਮੇਤਲਾ ਵਿਚ ਗਿਆਰ੍ਹਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ 26 ਨੂੰ -ਜਸਵੰਤ ਸਿੰਘ ਨਿਰਵਾਲ <br/>

ਅਜੀਤ ਡੈਸਕ 19-10-2025
ਭੁਲੱਥ, 18 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਨਾਲ ਲੱਗਦੇ ਪਿੰਡ ਮੇਤਲਾ ਦੇ ਵਸਨੀਕ ਜਸਵੰਤ ਸਿੰਘ ਨਿਰਵਾਲ ਪੁੱਤਰ ਗੁਰਮੁਖ ਸਿੰਘ ਯੂ.ਕੇ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਜੱਦੀ ਪਿੰਡ ਮੇਤਲਾ ਵਿਚ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਗਿਆਰ੍ਹਵਾਂ ਮੁਫ਼ਤ ਕੈਂਪ 26 ਅਕਤੂਬਰ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕੈਂਪ ਦੌਰਾਨ ਅੱਖਾਂ ਦੀਆਂ ਹਰੇਕ ਪ੍ਰਕਾਰ ਦੀਆਂ ਬਿਮਾਰੀਆਂ ਦੀ ਜਾਂਚ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਤੋਂ ਡਾ. ਕਪਿਲਮੀਤ ਸਿੰਘ, ਡਾ. ਨਵਨੀਤ ਗਰਗ, ਡਾ. ਮਿਸੇਜ ਹਰਪ੍ਰੀਤ ਕੌਰ ਸੰਘਾ ਕਰਨਗੇ | ਲੋੜਵੰਦ ਮਰੀਜ਼ਾਂ ਨੂੰ ਫਰੀ ਐਨਕਾਂ, ਦਵਾਈਆਂ ਦਿੱਤੀਆਂ ਜਾਣਗੀਆਂ ਤੇ ਲੋੜਵੰਦ ਮਰੀਜ਼ਾਂ ਦੇ ਫਰੀ ਆਪੇ੍ਰਸ਼ਨ ਤੇ ਲੈਨਜ ਪਾਏ ਜਾਣਗੇ | ਇਸ ਮੌਕੇ ਜਸਕਰਨ ਸਿੰਘ ਨਛੱਤਰ ਸਿੰਘ ਪਰਮਜੀਤ ਸਿੰਘ ਬਲਬੀਰ ਸਿੰਘ ਜੋਗਿੰਦਰ ਸਿੰਘ ਸਰਪੰਚ ਗੁਰਦਿਆਲ ਸਿੰਘ ਮੇਤਲਾ, ਸੁਖਜੀਤ ਸਿੰਘ, ਮੰਗਲ ਸਿੰਘ, ਸੁੱਖ, ਲਾਡਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਥਿੰਦ ਸੈਨੇਟਰੀ ਸਟੋਰ ਬੂਲਪੁਰ ਵਲੋਂ ਦੀਵਾਲੀ ਮੌਕੇ ਸੈਨੇਟਰੀ ਦੇ ਸਾਮਾਨ ਅਤੇ ਪੇਂਟ 'ਤੇ ਵਿਸ਼ੇਸ਼ ਛੋਟ ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦਾ ਵਿਦਿਆਰਥੀ ਬਿਨਲ ਸਿੰਘ ਖੇਡੇਗਾ ਸਟੇਟ ਲੈਵਲ ਕਰਾਟੇ ਚੈਂਪੀਅਨਸ਼ਿਪ 2025 <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।