17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਖ਼ੂਨਦਾਨੀ ਸੱਭਿਅਤ ਸਮਾਜ ਦਾ ਅਸਲੀ ਹੀਰੋ- ਸੋਮ ਪ੍ਰਕਾਸ਼ <br/>

ਅਜੀਤ ਡੈਸਕ 23-10-2025
ਫਗਵਾੜਾ, 22 ਅਕਤੂਬਰ (ਹਰਜੋਤ ਸਿੰਘ ਚਾਨਾ)-ਹਿੰਦੋਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਵਲੋਂ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਵਿਸ਼ਵਕਰਮਾ ਮੇਲੇ ਦੌਰਾਨ ਬੰਗਾ ਰੋਡ ਵਿਖੇ 13ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਯੁਵਕ ਸੇਵਾਵਾਂ ਪੰਜਾਬ, ਮੇਰਾ ਯੁਵਾ ਭਾਰਤ ਕਪੂਰਥਲਾ ਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ 89 ਖੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕਰਕੇ ਮਾਨਵਤਾ ਦਾ ਫਰਜ ਨਿਭਾਇਆ | ਕੈਂਪ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਕੀਤਾ ਗਿਆ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੂਨਦਾਨੀ ਸੱਭਿਅਤ ਸਮਾਜ ਦਾ ਅਸਲੀ ਹੀਰੋ ਹੁੰਦਾ ਹੈ, ਜੋ ਆਪਣੀ ਸੇਵਾ ਰਾਹੀਂ ਦੂਜਿਆਂ ਨੂੰ ਜ਼ਿੰਦਗੀ ਦਿੰਦਾ ਹੈ ਅਤੇ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਕਰਦਾ ਹੈ | ਇਸ ਮੌਕੇ ਹਰਜਿੰਦਰ ਸਿੰਘ ਖ਼ਾਲਸਾ, ਭਾਜਪਾ ਆਗੂ ਪੰਕਜ ਚਾਵਲਾ, ਰਾਜੀਵ ਪਾਹਵਾ ਤੇ ਕੌਂਸਲਰ ਵੀਰਾ ਰਾਮ ਬਲਜੋਤ ਨੇ ਵੀ ਖ਼ੂਨਦਾਨ ਨੂੰ ਮਾਨਵਤਾ ਦੀ ਸਰਬੋਤਮ ਸੇਵਾ ਦੱਸਦਿਆਂ ਲੋਕਾਂ ਨੂੰ ਇਸ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਕਲੱਬ ਵਲੋਂ ਪੀ.ਆਰ.ਓ. ਨੀਰਜ ਬਖਸ਼ੀ, ਉਪ ਪ੍ਰਧਾਨ ਹਰਜਿੰਦਰ ਗੋਗਨਾ, ਜਨਰਲ ਸਕੱਤਰ ਵਿਤਿਨ ਪੁਰੀ, ਜਗਜੀਵਨ ਕੁਮਾਰ ਤੇ ਨਰੇਸ਼ ਕੋਹਲੀ ਨੇ ਸ਼ਰਧਾਲੂਆਂ ਨੂੰ ਖ਼ੂਨਦਾਨ ਲਈ ਅਪੀਲ ਕਰਦਿਆਂ ਨਿਧਾਰਤ ਟੀਚਾ ਪੂਰਾ ਕੀਤਾ | ਕੈਂਪ ਦੌਰਾਨ ਹਰਜਿੰਦਰ ਗੋਗਨਾ, ਜਰਨੈਲ ਸਿੰਘ, ਬੈਂਕ ਮੈਨੇਜਰ ਪੰਕਜ ਸ਼ਰਮਾ, ਨੀਰਜ ਬਖਸ਼ੀ, ਜਗਜੀਵਨ ਕੁਮਾਰ, ਪ੍ਰੇਮ ਗੁਪਤਾ, ਜੁਗਨੂੰ ਪੰਡਿਤ, ਡਾ. ਅੰਜੂ ਸ਼ਰਮਾ, ਡਾ. ਗੁਰਪਿੰਦਰ ਕੌਰ ਤੇ ਸਿਵਲ ਹਸਪਤਾਲ ਜਲੰਧਰ ਬਲੱਡ ਸੈਂਟਰ ਦੀ ਟੀਮ ਮੌਜੂਦ ਰਹੀ |

ਪਿਛਲੀ ਖ਼ਬਰ ਕਰੌਕਰੀ ਦੀ ਦੁਕਾਨ 'ਚ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਗਰੀਨ ਦੀਵਾਲੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।