17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੀਵਾਲੀ ਮੌਕੇ ਪਟਾਕੇ ਚਲਾਉਣ ਕਾਰਨ 12 ਸਾਲਾਂ ਬੱਚੇ ਸਮੇਤ 22 ਵਿਅਕਤੀ ਹੋਏ ਜ਼ਖ਼ਮੀ <br/>

ਅਜੀਤ ਡੈਸਕ 23-10-2025
ਕਪੂਰਥਲਾ, 22 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਬੀਤੀ ਦੇਰ ਰਾਤ ਦੀਵਾਲੀ ਮੌਕੇ ਵੱਖ-ਵੱਖ ਥਾਵਾਂ 'ਤੇ ਪਟਾਕੇ ਚਲਾਉਣ ਦੌਰਾਨ ਬੱਚਿਆਂ ਸਮੇਤ 22 ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਐਮਰਜੈਂਸੀ ਵਿਚ ਤਾਇਨਾਤ ਡਿਊਟੀ ਡਾ. ਜਸ਼ਨ ਨੇ ਦੱਸਿਆ ਕਿ ਬੀਤੀ ਦੇਰ ਰਾਤ ਤੱਕ ਐਮਰਜੈਂਸੀ ਵਾਰਡ ਵਿਚ ਇਕ 12 ਸਾਲਾ ਬੱਚੇ ਸਮੇਤ 22 ਵਿਅਕਤੀ ਪਟਾਕੇ ਚਲਾਉਣ ਕਾਰਨ ਜ਼ਖਮੀ ਹੋਣ 'ਤੇ ਇਲਾਜ ਲਈ ਆਏ ਸਨ, ਜਿਨ੍ਹਾਂ ਪਵਨ ਕੁਮਾਰ, ਮਨੀਸ਼, ਕਿਰਨਾ, ਪ੍ਰਵੀਨ, ਦੀਪਿਕ, ਇਕਬਾਲ ਕੌਰ ਤੇ ਹੋਰ ਮਰੀਜ਼ ਸ਼ਾਮਲ ਸਨ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ |

ਪਿਛਲੀ ਖ਼ਬਰ ਪੁਰਾਣੀ ਰੰਜ਼ਿਸ ਦੇ ਚਲਦਿਆਂ ਨੌਜਵਾਨਾਂ ਨੇ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ <br/> ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਤਿੰਨ ਨੌਜਵਾਨ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।