15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪ੍ਰਕਾਸ਼ ਪੁਰਬ ਮੌਕੇ ਬੂਲਪੁਰ ਵਿਖੇ ਲੰਗਰ ਅੱਜ

ਅਜੀਤ ਡੈਸਕ 04-11-2025
ਤਲਵੰਡੀ ਚੌਧਰੀਆਂ, 3 ਨਵੰਬਰ (ਪਰਸਨ ਲਾਲ ਭੋਲਾ)-ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਪਿੰਡ ਬੂਲਪੁਰ ਦੇ ਨੌਜਵਾਨਾਂ , ਸਮੂਹ ਨਗਰ ਨਿਵਾਸੀਆਂ ,ਪ੍ਰਵਾਸੀ ਭਾਰਤੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 4 ਨਵੰਬਰ ਦਿਨ ਮੰਗਲਵਾਰ ਨੂੰ ਵਿਸ਼ਾਲ ਗੁਰੂ ਕਾ ਲੰਗਰ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਦੇ ਸਰਗਰਮ ਮੈਂਬਰ ਅਨਮੋਲਪ੍ਰੀਤ ਸਿੰਘ, ਗੁਰਬਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬੂਲਪੁਰ ਦੇ ਪੰਚਾਇਤ ਘਰ ਵਾਲੇ ਪਾਰਕ ਵਿਚ ਸਵੇਰੇ ਸੱਤ ਵਜੇ ਤੋਂ ਚਾਹ ਪਕੌੜੇ ਦਾ ਲੰਗਰ ਤੇ ਦੁਪਹਿਰ 12 ਵਜੇ ਤੋਂ ਪ੍ਰਸ਼ਾਦੇ ਦਾ ਲੰਗਰ ਵੀ ਨਾਲ ਹੀ ਚੱਲੇਗਾ , ਜੋ ਕਿ ਦੇਰ ਰਾਤ ਤੱਕ ਅਟੁੱਟ ਵਰਤੇਗਾ | ਉਨ੍ਹਾਂ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਦਿਹਾੜੇ ਨੂੰ ਸ਼ਰਧਾ ਨਾਲ ਮਨਾਉਣ ਲਈ ਸਮੁੱਚੀ ਸੰਗਤ ਤਨੋ ਮਨੋ ਸਹਿਯੋਗ ਦੇਵੇ |
ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸਰਦਾਰ ਪਟੇਲ ਦੀ ਜੈਅੰਤੀ ਸੰਬੰਧੀ ਕਪੂਰਥਲਾ 'ਚ 11 ਤੇ ਫਗਵਾੜਾ 'ਚ 14 ਨੂੰ ਕੱਢੀ ਜਾਵੇਗੀ ਵਿਕਾਸ ਪਦ ਯਾਤਰਾ-ਗਗਨਦੀਪ ਕੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।