15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਚ ਦਸਤਾਰ ਮੁਕਾਬਲਾ ਕਰਵਾਇਆ

ਅਜੀਤ ਡੈਸਕ 04-11-2025
ਸੁਲਤਾਨਪੁਰ ਲੋਧੀ, 3 ਨਵੰਬਰ (ਨਰੇਸ਼ ਹੈਪੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਚ ਪਿ੍ੰਸੀਪਲ ਮੈਡਮ ਮਧੂ ਸ਼ਰਮਾ ਦੀ ਨਿਗਰਾਨੀ ਹੇਠ ਕਲਾਸ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਦਸਤਾਰ ਕੰਪੀਟੀਸ਼ਨ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਉਚਾਰਨ ਨਾਲ ਹੋਈ, ਜਿਸ ਨਾਲ ਮਾਹੌਲ ਆਤਮਿਕ ਸ਼ਾਂਤੀ ਨਾਲ ਗੂੰਜ ਉੱਠਿਆ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਦਸਤਾਰ ਬੰਨ੍ਹਣ ਦੇ ਮੁਕਾਬਲੇ ਵਿਚ ਆਪਣੀ ਕਲਾ, ਸ਼ਰਧਾ ਅਤੇ ਸਮਰਪਣ ਦਿਖਾਇਆ | ਹਰ ਵਿਦਿਆਰਥੀ ਨੇ ਆਪਣੀ ਦਸਤਾਰ ਨੂੰ ਵਿਲੱਖਣ ਢੰਗ ਨਾਲ ਪੇਸ਼ ਕਰਕੇ ਸਭ ਦਾ ਦਿਲ ਜਿੱਤ ਲਿਆ | ਬੱਚਿਆਂ ਨੇ ਦਸਤਾਰ ਦੇ ਮਹੱਤਵ, ਸਿੱਖੀ ਦੇ ਆਦਰਸ਼ਾਂ ਤੇ ਆਤਮ-ਵਿਸ਼ਵਾਸ 'ਤੇ ਪ੍ਰੇਰਣਾਦਾਇਕ ਭਾਸ਼ਣ ਵੀ ਦਿੱਤੇ | ਉਨ੍ਹਾਂ ਦੇ ਸ਼ਬਦਾਂ ਵਿਚ ਸੱਚਾਈ, ਗਰਵ ਅਤੇ ਸਾਂਝੀ ਸਿੱਖਿਆ ਦੀ ਝਲਕ ਸਾਫ਼ ਦਿਖਾਈ ਦਿੱਤੀ | ਇਸ ਮੌਕੇ ਬੱਚਿਆਂ ਕੋਲੋਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ | ਇਸ ਮੌਕੇ 'ਤੇ ਸਕੂਲ ਦੀ ਮੈਨੇਜਮੈਂਟ ਟੀਮ-ਪ੍ਰੈਜ਼ੀਡੈਂਟ ਗੁਰਦੀਪ ਸਿੰਘ ਜੱਜ, ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਐਮ.ਡੀ. ਸੁਖਦੇਵ ਸਿੰਘ ਜੱਜ, ਇੰਦਰਪਾਲ ਸਿੰਘ ਜੱਜ, ਪ੍ਰਗਟ ਸਿੰਘ ਜੱਜ, ਨਵਜੋਤ ਕੌਰ ਜੱਜ, ਮਨਜੀਤ ਕੌਰ ਜੱਜ ਵੀ ਹਾਜ਼ਰ ਸਨ | ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿਚ ਆਪਣੇ ਧਰਮ, ਸੰਸਕਾਰ ਅਤੇ ਆਤਮ-ਗਰਵ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਪਿ੍ੰਸੀਪਲ ਮਧੂ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ''ਦਸਤਾਰ ਸਿਰਫ਼ ਸਿਰ ਦਾ ਸ਼ਿੰਗਾਰ ਨਹੀਂ, ਸਗੋਂ ਸਿੱਖੀ ਦੀ ਸ਼ਾਨ ਹੈ | ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਆਪਣੇ ਰੂਹਾਨੀ ਅਤੇ ਸਭਿਆਚਾਰ ਵਿਰਸੇ ਨਾਲ ਜੁੜੇ ਰਹਿਣ | ਸਟੇਜ ਦੀ ਭੂਮਿਕਾ ਨੀਨਾ ਨੇ ਨਿਭਾਈ | ਇਸ ਸਮੇਂ ਕੋਆਰਡੀਨੇਟਰ ਮਮਤਾ ਗੁਪਤਾ, ਪੂਜਾ ਚਾਵਲਾ, ਪੀ ਏ ਟੂ ਪਿ੍ੰਸੀਪਲ ਵਿਸ਼ਵਪ੍ਰੀਤ ਕੌਰ ਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ | ਹਾਲ ਵਿਚ ਤਾਲੀਆਂ ਦੀਆਂ ਗੂੰਜਾਂ ਅਤੇ ਬੱਚਿਆਂ ਦੀਆਂ ਚਮਕਦਾਰ ਮੁਸਕਾਨਾਂ ਨੇ ਇਹ ਦਰਸਾਇਆ ਕਿ ਇਹ ਸਮਾਗਮ ਸਿਰਫ਼ ਇੱਕ ਮੁਕਾਬਲਾ ਨਹੀਂ ਸੀ, ਸਗੋਂ ਵਿਸ਼ਵਾਸ, ਮਾਣ ਤੇ ਸਿੱਖੀ ਪ੍ਰੇਮ ਦਾ ਪ੍ਰਤੀਕ ਸੀ |
ਪਿਛਲੀ ਖ਼ਬਰ ਕਸਬਾ ਨਡਾਲਾ ਵਿਚ ਭਿ੍ਸ਼ਟਾਚਾਰ ਨੂੰ ਰੋਕਣ ਸੰਬੰਧੀ ਆਮ ਲੋਕਾਂ ਨੂੰ ਕੀਤਾ ਗਿਆ ਜਾਗਰੂਕ ਅਗਲੀ ਖ਼ਬਰ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੂੰ ਭਿ੍ਸ਼ਟਾਚਾਰ ਨੂੰ ਰੋਕਣ ਲਈ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।