28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੀਂਹ ਨਾਲ ਹੋਇਆ ਜਲਥਲ

ਅਜੀਤ ਡੈਸਕ 05-11-2025
ਸੁਲਤਾਨਪੁਰ ਲੋਧੀ, 4 ਨਵੰਬਰ (ਨਰੇਸ਼ ਹੈਪੀ)-ਅੱਜ ਦੇਰ ਸ਼ਾਮ ਪਈ ਅਚਾਨਕ ਬਾਰਸ਼ ਨੇ ਚਾਰੇ ਪਾਸੇ ਜਲ ਥਲ ਕਰ ਦਿੱਤੀ | ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਜਾਇਆ ਗਿਆ ਨਗਰ ਕੀਰਤਨ ਜੋ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਾ ਕੇ ਸੰਪੰਨ ਹੋਣਾ ਸੀ ਅਤੇ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਪਿੱਛੇ ਹੀ ਸੀ ਕਿ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ | ਮੀਂਹ ਪੈਣ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅੰਦਰ ਅਤੇ ਬਾਹਰ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਲਗਾਏ ਗਏ ਲੰਗਰਾਂ ਦੇ ਟੈਂਟ ਮੀਂਹ ਨਾਲ ਬੁਰੀ ਤਰ੍ਹਾਂ ਭਿੱਜ ਗਏ ਅਤੇ ਕੁੱਝ ਡਿਗ ਵੀ ਪਏ | ਮੀਂਹ ਦੇ ਚੱਲਦਿਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਇਮਾਰਤ ਉੱਪਰ ਲੱਗੀਆਂ ਬਿਜਲੀ ਵਾਲੀਆਂ ਲਾਈਟਾਂ ਵੀ ਬੰਦ ਕਰਨੀਆਂ ਪਈਆਂ | ਮੀਂਹ ਨਾਲ ਜਿੱਥੇ ਪ੍ਰਬੰਧਕਾਂ ਨੂੰ ਮੁਸ਼ਕਿਲ ਆਈ, ਉੱਥੇ ਸੰਗਤਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਗੁਰਦੁਆਰਾ ਦੇ ਆਲੇ ਦੁਆਲੇ ਬਾਹਰ ਖੁੱਲੇ੍ਹ ਵਿਚ ਟੈਂਟਾਂ ਥੱਲੇ ਸੁੱਤੀਆਂ ਆਰਾਮ ਕਰ ਰਹੀਆਂ ਸੰਗਤਾਂ ਨੂੰ ਬਰਾਂਡੇ ਅਤੇ ਦੀਵਾਨ ਹਾਲ ਵੱਲ ਨੂੰ ਸ਼ਰਨ ਲੈਣੀ ਪਈ | ਮੀਂਹ ਲਗਾਤਾਰ ਡੇਢ ਤੋਂ ਦੋ ਘੰਟੇ ਪੈਂਦਾ ਰਿਹਾ | ਮੀਂਹ ਨਾਲ ਕੁੱਝ ਇਕ ਵਾਟਰ ਪਰੂਫ਼ ਟੈਂਟਾਂ ਵਾਲਿਆਂ ਦਾ ਤਾਂ ਬਚਾਅ ਹੋ ਗਿਆ ਲੇਕਿਨ ਆਮ ਟੈਂਟਾਂ ਵਾਲਿਆਂ ਦਾ ਨੁਕਸਾਨ ਵੀ ਹੋਇਆ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਸੂਬਾ ਪੱਧਰੀ ਕਬੱਡੀ ਟੂਰਨਾਮੈਂਟ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।