ਸੁਲਤਾਨਪੁਰ ਲੋਧੀ, 6 ਨਵੰਬਰ (ਥਿੰਦ)-ਪੰਜਾਬ ਵਿਚ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਕੰਪਨੀ ਦੇ ਸਭ ਤੋਂ ਵੱਡੇ ਡੀਲਰ ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਸਥਿਤ ਸ਼ੋਅਰੂਮ ਵਿਖੇ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਕੰਪਨੀ ਦੇ ਸਾਰੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਪ੍ਰਦਰਸ਼ਨੀ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਮਹਿੰਦਰਾ ਟਰੈਕਟਰਾਂ ਬਾਰੇ ਕੰਪਨੀ ਦੇ ਮਾਹਿਰਾਂ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਜਾਣਕਾਰੀ ਦਿੰਦਿਆਂ ਐਮ.ਡੀ ਸਤਨਾਮ ਸਿੰਘ ਗਿੱਲ ਅਤੇ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ | ਇਸ ਮੌਕੇ ਗਿੱਲ ਆਟੋਮੋਬਾਈਲਜ਼ ਨੇ ਫ਼ੈਸਲਾ ਕੀਤਾ ਕਿ ਸੰਗਤਾਂ ਨੂੰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਸਾਰੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਜਾਵੇ | ਉਨ੍ਹਾਂ ਦੱਸਿਆ ਕਿ ਮਹਿੰਦਰਾ ਦਾ ਯੂਵੋਟੇਕ 585 ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁਕਾ ਹੈ ਅਤੇ ਇਸ ਸ਼ਰੇਣੀ ਦੇ ਸਾਰੇ ਟਰੈਕਟਰਾਂ ਤੋਂ ਉੱਤਮ ਹੈ | ਇਸ ਦੀ ਡੀਜ਼ਲ ਖਪਤ ਬਹੁਤ ਘੱਟ ਹੈ |ਇਹ ਛੋਟ ਇਸੇ ਮਾਡਲਾਂ ਦੇ ਫੋਰ ਬਾਈ ਫ਼ੋਰ ਮਾਡਲਾਂ ਤੇ ਵੀ ਲਾਗੂ ਰਹੇਗੀ | ਇਨ੍ਹਾਂ ਮਾਡਲਾਂ ਉੱਪਰ ਕੰਪਨੀ ਵੱਲੋਂ 6 ਸਾਲ ਦੀ ਗਰੰਟੀ ਦਿੱਤੀ ਜਾ ਰਹੀ ਹੈ |ਉਨ੍ਹਾਂ ਨੇ ਕਿਹਾ ਮਹਿੰਦਰਾ ਟਰੈਕਟਰ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਮਹਿੰਦਰਾ ਕੰਪਨੀ ਦੇ ਸਾਰੇ ਮਾਡਲ ਕਿਸਾਨਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਖਰੇ ਉਤਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿਚ ਅੱਜ ਸਭ ਤੋਂ ਵੱਧ ਵਿੱਕਰੀ ਮਹਿੰਦਰਾ ਟਰੈਕਟਰ ਦੀ ਹੋ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਕੰਪਨੀ ਵੱਲੋਂ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਪੀ.ਐਸ ਨੋਵੋ ਮਾਡਲ ਵੀ ਲਾਂਚ ਕੀਤਾ ਜਾ ਰਿਹਾ ਹੈ,ਜਿਸ ਦਾ3531 ਸੀ.ਸੀ ਦਾ ਹੈਵੀ ਡਿਊਟੀ ਦਮਦਾਰ ਇੰਜਣ ਹੈ | ਇਸਦੀ ਲਿਫ਼ਟ ਕਪੈਸਟੀ 27 ਕੁਵਿੰਟਲ ਹੈ ਅਤੇ 18 ਗੇਅਰ ਹਨ |ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਇੰਡਸਟਰੀਜ ਚ ਮਹਿੰਦਰਾ ਯੁਵੋ ਟੈਕ ਟਰੈਕਟਰ ਤੇ ਪਹਿਲੀ ਵਾਰ ਕੰਪਨੀ ਵੱਲੋਂ 6 ਸਾਲ ਦੀ ਗਾਰੰਟੀ ਦਿੱਤੀ ਗਈ ਹੈ ਤੇ ਇਹ ਡਬਲ ਕਲੱਚ, ਰਿਵਰਸ ਪੀ.ਟੀ.ਓ., ਥਰੀ ਸਪੀਡ, ਆਲੂ ਵਾਸਤੇ ਸਪੈਸ਼ਲ ਟਰੈਕਟਰ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਮਹਿੰਦਰਾ ਟਰੈਕਟਰਾਂ ਨੂੰ ਪਸੰਦ ਕਰਦਿਆਂ ਉਨ੍ਹਾਂ ਦੀ ਬੁਕਿੰਗ ਕਰਵਾਈ | ਇਸ ਸਮੇਂ ਏਰੀਆ ਮੈਨੇਜਰ ਸੰਜੇ ਦੱਤ, ਆਪ ਆਗੂ ਰੋਬਿਨ ਪ੍ਰੀਤ ਸਿੰਘ, ਦਲਜੀਤ ਸਿੰਘ ਜੈਨਪੁਰ, ਪਰਮਜੀਤ ਸਿੰਘ ਦਰੀਏਵਾਲ, ਬਾਵਾ ਭਗਤਪੁਰ, ਸਰਵਨ ਸਿੰਘ ਚੱਕਾਂ, ਰਣਯੋਧ ਸਿੰਘ, ਭੋਲਾ ਸਿੰਘ ਚੱਕ, ਬਾਬਾ ਸਮਸੇਰ ਸਿੰਘ, ਜੁਗਿੰਦਰ ਸਿੰਘ ਸਰਪੰਚ ਰਣਧੀਰਪੁਰ, ਗੁਰਦਾਸ ਸਿੰਘ ਸੇਲਜ ਮੈਨ, ਦੀਪਕ ਜੋਸ਼ੀ, ਯੋਗਿਤਾ, ਸੁਖਮਨਪ੍ਰੀਤ ਕੌਰ, ਮਨਦੀਪ ਸਿੰਘ , ਰਘਬੀਰ ਸਿੰਘ ਆਦਿ ਹਾਜ਼ਰ ਸਨ |