19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਟਰਾਲਾ ਤੇ ਟਰੱਕ ਦੀ ਟੱਕਰ ਕਾਰਨ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ

ਅਜੀਤ ਡੈਸਕ 07-11-2025
ਫਗਵਾੜਾ, 6 ਨਵੰਬਰ (ਹਰਜੋਤ ਸਿੰਘ ਚਾਨਾ)- ਫਗਵਾੜਾ-ਹੁਸ਼ਿਆਰਪੁਰ ਤੇ ਪਿੰਡ ਜਗਜੀਤਪੁਰ ਲਾਗੇ ਇੱਕ ਟਰਾਲਾ ਤੇ ਇੱਕ ਟਰੱਕ ਦੀ ਹੋਈ ਟੱਕਰ ਕਾਰਨ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਜਿਸ ਕਾਰਨ ਲੋਕਾਂ ਨੂੰ ਆਵਾਜਾਈ 'ਚ ਕਾਫ਼ੀ ਮੁਸ਼ਕਿਲ ਆਈ ਤੇ ਅੱਜ ਤਕਰੀਬਨ ਦੋ ਘੰਟੇ ਸੜਕ ਤੇ ਜਾਮ ਲੱਗਾ ਰਿਹਾ | ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਤੋਂ ਇੱਕ ਪ੍ਰਾਈਵੇਟ ਕੰਪਨੀ ਦੇ ਟਰੈਕਟਰ ਲੈ ਕੇ ਟਰਾਲਾ ਫਗਵਾੜਾ ਵੱਲ ਆ ਰਿਹਾ ਸੀ ਤੇ ਲੋਹੇ ਦੇ ਐਕਸਲਾ ਦਾ ਭਰਿਆ ਟਰੱਕ ਫਗਵਾੜਾ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਜਦੋਂ ਦੋਨੋਂ ਗੱਡੀਆਂ ਜਗਜੀਤਪੁਰ ਲਾਗੇ ਪੁੱਜੀਆਂ ਤਾਂ ਟਰੈਕਟਰਾਂ ਦੇ ਭਰੇ ਟਰਾਲੇ ਨੇ ਉਲਟੀ ਸਾਈਡ ਆ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਆ ਰਹੇ ਟਰੱਕ ਦੀ ਉਸ ਨਾਲ ਟੱਕਰ ਹੋ ਗਈ ਜਿਸ ਕਾਰਨ ਦੋਨੋਂ ਗੱਡੀਆਂ ਦੇ ਕੈਬਿਨ ਤੇ ਹੋਰ ਨੁਕਸਾਨ ਹੋਇਆ ਤੇ ਨਵੇਂ ਟਰੈਕਟਰਾਂ ਨੂੰ ਵੀ ਕਾਫ਼ੀ ਨੁਕਸਾਨ ਪੁੱਜਾ | ਦੋਨੋਂ ਗੱਡੀਆਂ ਦੇ ਡਰਾਈਵਰਾ ਨੂੰ ਬਚਾਅ ਹੋ ਗਿਆ | ਰਾਵਲਪਿੰਡੀ ਦੇ ਐਸ.ਐਚ.ਓ ਮੇਜਰ ਸਿੰਘ ਤੇ ਥਾਣੇਦਾਰ ਰਾਮ ਕੁਮਾਰ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਜੱਦੋ ਜਹਿਦ ਮਗਰੋਂ ਅੱਜ ਦੁਪਹਿਰ ਤੱਕ ਆਵਾਜਾਈ ਨੂੰ ਇੱਕ ਸਾਈਡ ਤੋਂ ਚਾਲੂ ਕਰਵਾਇਆ | ਐਕਸਲਾ ਦੇ ਭਰਿਆ ਟਰੱਕ ਅਜੇ ਵੀ ਉੱਥੇ ਖੜ੍ਹਾ ਹੈ | ਉਨ੍ਹਾਂ ਦੱਸਿਆ ਕਿ ਇਸ ਟਰੱਕ ਨੂੰ ਖਾਲੀ ਕਰਵਾ ਕੇ ਗੱਡੀ ਸਾਈਡ ਕੀਤੀ ਜਾਵੇਗੀ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਹਿਗੁਰੂ ਅਕੈਡਮੀ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੇ ਆਲ ਇੰਡੀਆ ਪੁੰਨਿਆ ਕੇਸਰੀ ਦੰਗਲ 'ਤੇ ਹਰਿਆਣਾ ਦੇ ਵਿੱਕੀ ਦਾ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।