20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

35ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ

ਅਜੀਤ ਡੈਸਕ 23-11-2025
ਸੁਲਤਾਨਪੁਰ ਲੋਧੀ, 22 ਨਵੰਬਰ (ਨਰੇਸ਼ ਹੈਪੀ)-ਸ੍ਰੀ ਦੁਰਗਾ ਮਾਤਾ ਮੰਦਰ ਪਿੰਡ ਹਰਨਾਮਪੁਰ ਵਡੇਲ, (ਸੁਲਤਾਨਪੁਰ ਲੋਧੀ) ਵਿਖੇ ਪ੍ਰਮੁੱਖ ਸੇਵਾਦਾਰ ਮਨਜੀਤ ਕੌਰ ਦੇਵਾ ਦੀ ਨਿਗਰਾਨੀ ਹੇਠ 35ਵਾਂ ਸਾਲਾਨਾ ਭਗਵਤੀ ਜਾਗਰਨ ਬੜੀ ਸ਼ਰਧਾ ਤੇ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ | ਭਗਵਤੀ ਜਾਗਰਨ ਤੋਂ ਝੰਡੇ ਦੀ ਰਸਮ ਅਦਾ ਕੀਤੀ ਗਈ | ਉਪਰੰਤ ਹਵਨ ਯੱਗ ਕੀਤਾ ਗਿਆ ਅਤੇ ਮਹਾਂਮਾਈ ਨੂੰ ਮਹਿੰਦੀ ਵੀ ਲਗਾਈ ਗਈ | ਭਗਵਤੀ ਜਾਗਰਨ ਮੌਕੇ ਮੁੱਖ ਸੇਵਾਦਾਰ ਮਨਜੀਤ ਕੌਰ ਦੇਵਾ ਨੇ ਸਾਰੀ ਸੰਗਤ ਨੂੰ ਜਾਗਰਨ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਆਪਣੇ ਦੇਵੀ ਦੇਵਤਿਆਂ ਦੀਆਂ ਪੂਜਾ ਅਰਚਨਾ ਕਰਦੇ ਰਹਿਣਾ ਚਾਹੀਦਾ ਹੈ | ਇਸ ਨਾਲ ਇਨਸਾਨ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ | ਉਨ੍ਹਾਂ ਇਸ ਮੌਕੇ ਜਾਗਰਨ ਵਿਚ ਹਾਜ਼ਰ ਵਿਸ਼ੇਸ਼ ਮਹਿਮਾਨਾਂ, ਸੇਵਾਦਾਰਾਂ ਤੇ ਪ੍ਰਬੰਧਕਾਂ ਨੂੰ ਮਹਾਂਮਾਈ ਦੀ ਚੁਣਨੀ ਅਤੇ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ | ਭਗਵਤੀ ਜਾਗਰਨ ਮੌਕੇ ਪੰਜਾਬ ਦੀਆਂ ਵੱਖ-ਵੱਖ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਮਹਾਂਮਾਈ ਦੇ ਭਜਨਾਂ ਦਾ ਗੁਣਗਾਨ ਕੀਤਾ | ਭਗਵਤੀ ਜਾਗਰਨ ਵਿਚ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਸਾਰੀ ਰਾਤ ਵਿਸ਼ਾਲ ਲੰਗਰ ਲਗਾਏ ਗਏ | ਇਸ ਮੌਕੇ ਸ਼੍ਰੀ ਆਸ਼ਾ ਰਾਣੀ ਮੰਦਿਰ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਜੋਸ਼ੀ, ਕੈਸ਼ੀਅਰ ਮਨੀ ਸਲਪੋਨਾ, ਸਵਰਨ ਸਿੰਘ, ਜਤਿੰਦਰ ਸ਼ਾਸਤਰੀ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਜੀਤ ਕੌਰ, ਜੈਸਮੀਨ, ਕਿਰਨ, ਰਮਨਦੀਪ, ਸ਼ਮ੍ਹਾ ਰਾਣੀ ਤੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ |
ਪਿਛਲੀ ਖ਼ਬਰ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਭਾਰਤ ਸ੍ਰੇਸ਼ਟ ਭਾਰਤ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਡੁਮੇਲੀ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।