19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਖ਼ੁਦਕੁਸ਼ੀ ਲਈ ਮਜਬੂਰ ਕਰਨ 'ਤੇ ਟਰੈਵਲ ਏਜੰਟ ਨਛੱਤਰ ਸਿੰਘ ਤੇ ਉਸ ਦੇ 2 ਪੁੱਤਰਾਂ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 25-11-2025
ਸੁਲਤਾਨਪੁਰ ਲੋਧੀ, 24 ਨਵੰਬਰ (ਥਿੰਦ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 10 ਲੱਖ ਰੁਪਏ ਵਾਪਸ ਨਾ ਮੋੜਨ ਅਤੇ ਵਿਦੇਸ਼ ਨਾ ਭੇਜਣ ਤੋਂ ਪ੍ਰੇਸ਼ਾਨ ਪਿੰਡ ਕਰਮਜੀਤਪੁਰ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਵਲੋਂ ਖ਼ੁਦਕੁਸ਼ੀ ਕਰਨ ਦੇ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਏਜੰਟ ਨਛੱਤਰ ਸਿੰਘ ਅਤੇ ਉਸ ਦੇ 2 ਪੁੱਤਰਾਂ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਵਲੋਂ ਕੇਸ ਦਰਜ ਕਰ ਲਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਏ.ਐਸ.ਪੀ. ਧਰੇਂਦਰ ਵਰਮਾ ਨੇ ਦੱਸਿਆ ਕਿ ਪੁਲਿਸ ਨੂੰ ਮਿ੍ਤਕ ਨੌਜਵਾਨ ਦੇ ਦਾਦਾ ਚਰਨਾ ਪੁੱਤਰ ਸਵਰਗੀ ਜਾਨਾ ਵਾਸੀ ਕਰਮਜੀਤਪੁਰ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਦੇ 2 ਪੁੱਤਰ ਹਨ ਤੇ ਵੱਡੇ ਪੁੱਤਰ ਬੂਟਾ ਸਿੰਘ ਦੇ 2 ਲੜਕੇ ਹਨ ਜਿਸ ਦੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੇ ਦੋਵੇਂ ਪੁੱਤਰ ਹਰਦੇਵ ਕੁਮਾਰ ਤੇ ਗੁਰਪ੍ਰੀਤ ਸਿੰਘ ਉਸ ਦੇ ਕੋਲ ਹੀ ਰਹਿੰਦੇ ਸਨ ਅਤੇ ਉਹ ਉਨ੍ਹਾਂ ਦਾ ਪਾਲਣ ਪੋਸ਼ਣ ਕਰਦਾ ਸੀ | ਉਨ੍ਹਾਂ ਦੱਸਿਆ ਕਿ ਘਰ ਦੀ ਹਾਲਤ ਜ਼ਿਆਦਾ ਠੀਕ ਨਾ ਹੋਣ ਕਾਰਨ ਗੁਰਪ੍ਰੀਤ ਸਿੰਘ ਵਿਦੇਸ਼ ਜਾ ਕੇ ਪੈਸਾ ਕਮਾਉਣਾ ਚਾਹੁੰਦਾ ਸੀ ਜਿਸ ਦੌਰਾਨ ਡਡਵਿੰਡੀ ਅੱਡੇ ਤੇ ਇੱਕ ਡਾਕਟਰ ਨਛੱਤਰ ਸਿੰਘ ਜੋ ਗੈਰ ਕਾਨੂੰਨੀ ਤੌਰ 'ਤੇ ਏਜੰਟੀ ਦਾ ਵੀ ਕੰਮ ਕਰਦਾ ਹੈ ਤੇ ਉਸ ਨੇ ਤੇ ਉਸ ਦੇ 2 ਪੁੱਤਰਾਂ ਨੇ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ 25 ਲੱਖ ਰੁਪਏ ਤੈਅ ਕਰ ਦਿੱਤੇ ਜਿਸ ਤੇ ਉਸ ਨੇ ਆਪਣਾ ਇਕ ਕਿੱਲਾ ਜ਼ਮੀਨ ਵੇਚ ਕੇ ਨਛੱਤਰ ਸਿੰਘ ਤੇ ਉਸ ਦੇ ਦੋਵੇਂ ਪੁੱਤਰਾਂ ਨੂੰ 10 ਲੱਖ ਰੁਪਏ ਆਪਣੇ ਬੈਂਕ ਖਾਤੇ ਵਿਚੋਂ ਉਨ੍ਹਾਂ ਦੇ ਅਕਾਊਾਟ ਵਿਚ ਪਾ ਦਿੱਤੇ | ਏਜੰਟ ਨਛੱਤਰ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਨੂੰ ਪਿਛਲੇ ਸਾਲ 2024 ਦਸੰਬਰ ਮਹੀਨੇ ਵਿਚ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ | ਇਸ ਤੋਂ ਬਾਅਦ ਨਛੱਤਰ ਸਿੰਘ ਤੇ ਉਸ ਦੇ ਦੋਵੇਂ ਲੜਕਿਆਂ ਨੇ ਉਨ੍ਹਾਂ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤੇ ਜਦੋਂ ਵੀ ਗੁਰਪ੍ਰੀਤ ਸਿੰਘ ਏਜੰਟ ਨਛੱਤਰ ਸਿੰਘ ਨੂੰ ਕਹਿੰਦਾ ਕਿ ਮੈਨੂੰ ਵਿਦੇਸ਼ ਭੇਜੋ ਨਹੀਂ ਤਾਂ ਮੇਰੇ ਪੈਸੇ ਵਾਪਸ ਕਰ ਦਿਓ ਪਰ ਏਜੰਟ ਵੱਲੋਂ ਕੋਈ ਵੀ ਨਿਆਂ ਨਾ ਦੇਣ ਤੇ ਅਤੇ ਟਾਲ ਮਟੋਲ ਕਰਨ ਤੇ ਗੁਰਪ੍ਰੀਤ ਸਿੰਘ ਨੇ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਸੁਲਤਾਨਪੁਰ ਲੋਧੀ ਦੇ ਪਹਿਲਾਂ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਤੇ ਫਿਰ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਏ.ਐਸ.ਪੀ. ਧਰੇਂਦਰ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਮਿ੍ਤਕ ਲੜਕੇ ਦੇ ਦਾਦਾ ਚਰਨ ਦੇ ਬਿਆਨਾਂ ਤੇ ਟਰੈਵਲ ਏਜੰਟ ਨਛੱਤਰ ਸਿੰਘ ਅਤੇ ਉਸ ਦੇ 2 ਲੜਕੇ ਰਮਨਦੀਪ ਸਿੰਘ ਤੇ ਹਾਰਦਿਕ ਤੇ ਵਿਦੇਸ਼ ਭੇਜਣ ਦੀ ਧੋਖਾਧੜੀ ਦੇ ਦੋਸ਼ ਵਿਚ ਭਾਰਤੀ ਧਾਰਾ 108,3, (5) ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਦੋਸ਼ੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਭਾਲ ਤੇਜ਼ ਕੀਤੀ ਗਈ ਹੈ |
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸਟੇਟ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਵਿਅਕਤੀ ਜਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।