19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪਿੰਡ ਖੁਰਮਪੁਰ 'ਚ ਲਗਾਇਆ ਮਹਿਲਾ ਸਸ਼ਕਤੀਕਰਨ, ਮਾਈਕ੍ਰੋਫਾਇਨਾਂਸ ਤੇ ਹੁਨਰ ਵਿਕਾਸ ਕੈਂਪ

ਅਜੀਤ ਡੈਸਕ 25-11-2025
ਖਲਵਾੜਾ, 24 ਨਵੰਬਰ (ਮਨਦੀਪ ਸਿੰਘ ਸੰਧੂ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਮਿੱਤਲ ਸਕੂਲ ਆਫ਼ ਬਿਜ਼ਨਸ ਫਗਵਾੜਾ ਦੇ ਨਜ਼ਦੀਕੀ ਪਿੰਡ ਖੁਰਮਪੁਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 'ਚ ਮਹਿਲਾ ਸਸ਼ਕਤੀਕਰਨ, ਮਾਈਕ੍ਰੋਫਾਇਨੈਂਸ ਤੇ ਹੁਨਰ ਵਿਕਾਸ ਵਿਸ਼ੇ 'ਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦਾ ਉਦੇਸ਼ ਪਿੰਡਾਂ ਦੀਆਂ ਔਰਤਾਂ ਨੂੰ ਛੋਟੇ ਕਾਰੋਬਾਰ ਰਾਹੀਂ ਆਤਮ-ਨਿਰਭਰ ਬਣਨ ਤੇ ਸਰਕਾਰੀ ਵਿੱਤੀ ਸਕੀਮਾਂ ਬਾਰੇ ਜਾਣੂ ਕਰਾਉਣਾ ਸੀ | ਪ੍ਰੋਜੈਕਟ ਦੇ ਕੋਆਰਡੀਨੇਟਰ ਅਨੂਪ ਮੋਹੰਤੀ ਦੀ ਅਗਵਾਈ ਹੇਠ ਰਿਸੋਰਸ ਪਰਸਨ ਸੁਮਿਤ ਨੇ ਕੈਂਪ ਦੌਰਾਨ ਹਾਜ਼ਰ ਆਈਆਂ 30 ਤੋਂ ਵੱਧ ਔਰਤਾਂ ਨੂੰ ਮਾਈਕ੍ਰੋਫਾਇਨੈਂਸ, ਖੇਤੀ-ਅਧਾਰਿਤ ਆਮਦਨ ਵਾਧੇ ਦੇ ਤਰੀਕੇ, ਸਵੈ-ਸਹਾਇਤਾ ਸਮੂਹ (ਐਸ.ਐਚ.ਜੀ.), ਛੋਟੇ ਕਰਜ਼ੇ, ਵੱਖ-ਵੱਖ ਸਰਕਾਰੀ ਸਹਾਇਤਾ ਯੋਜਨਾਵਾਂ ਤੇ ਘਰੇਲੂ ਹੁਨਰਾਂ ਰਾਹੀਂ ਆਮਦਨ ਵਧਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਮਹਿਲਾਵਾਂ ਨੂੰ ਸਿਲਾਈ, ਡੇਅਰੀ, ਬਿਊਟੀ ਪਾਰਲਰ, ਘਰੇਲੂ ਸਮਾਨ ਤਿਆਰ ਕਰਨਾ, ਪਾਪੜ–ਅਚਾਰ ਬਣਾਉਣ, ਛੋਟੇ ਖਾਦ-ਪਦਾਰਥ ਕਾਰੋਬਾਰ ਆਦਿ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ | ਇਸ ਦੌਰਾਨ ਮਿੱਤਲ ਸਕੂਲ ਆਫ਼ ਬਿਜ਼ਨਸ ਦੇ ਵਿਦਿਆਰਥੀਆਂ ਦੀ ਟੀਮ ਵਿਚ ਸ਼ਾਮਲ ਦੀਪਾਂਸ਼ੂ, ਰਾਹੁਲ, ਮਨਦੀਪ, ਪ੍ਰੀਤੀ ਪ੍ਰੀਆ ਤੇ ਬਲੇਸਿੰਗ ਨੇ ਪੂਰੇ ਕੈਂਪ ਦਾ ਪ੍ਰਬੰਧਨ, ਰਜਿਸਟਰੇਸ਼ਨ ਤੇ ਜਾਗਰੂਕਤਾ ਸਮੱਗਰੀ ਵੰਡਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ |
ਕੈਂਪ ਦੀ ਸਮਾਪਤੀ ਸਮੇਂ ਸਰਪੰਚ ਸਰਬਜੀਤ ਸਿੰਘ ਨੇ ਐਲ.ਪੀ.ਯੂ. ਅਤੇ ਮਿੱਤਲ ਸਕੂਲ ਆਫ਼ ਬਿਜ਼ਨਸ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਔਰਤਾਂ ਦੇ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕਰਨ ਵਾਲੇ ਹਨ | ਕੈਂਪ ਦੇ ਪ੍ਰਬੰਧਕਾਂ ਵਲੋਂ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਜਾਤੀਕੇ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਦੀ ਵੱਡੀ ਭੈਣ ਬੀਬੀ ਕੁਲਵੰਤ ਕੌਰ ਦਾ ਅੰਤਿਮ ਸੰਸਕਾਰ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।