16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਇਆ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਦਾ ਖੇਡ ਮੇਲਾ

ਅਜੀਤ ਡੈਸਕ 04-12-2025
ਕਪੂਰਥਲਾ, 3 ਦਸੰਬਰ (ਵਿ.ਪ੍ਰ.)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਖੇਡ ਮੇਲਾ ਕਰਵਾਇਆ ਗਿਆ | ਜਿਸ ਵਿਚ ਪਹਿਲੀ ਤੋਂ ਲੈ ਕੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਖੇਡ ਮੇਲੇ ਦਾ ਉਦਘਾਟਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਨੇ ਗੁਬਾਰੇ ਉਡਾ ਕੇ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਖੇਡ ਮੇਲੇ ਵਿਚ ਪੂਰੇ ਜੋਸ਼ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆ ਕਿਹਾ | ਖੇਡਾਂ ਵਿਚ ਰੈੱਡ ਸੈਕਸ਼ਨ ਦੇ ਰਵੀ ਰੰਜਨ ਤੇ ਸੀਨਾ ਬਾਂਸਲ ਨੇ ਪਹਿਲਾ, ਕੇਸ਼ਵ ਅਤੇ ਗੁਰਕੀਰਤ ਕੌਰ ਨੇ ਦੂਜਾ, ਹਰਗੁਣਪ੍ਰਤਾਪ ਸਿੰਘ, ਅਵਨੂਰ ਸਿੰਘ ਤੇ ਮਨਸੀਰਤ ਕੌਰ ਨੇ ਤੀਜਾ ਸਥਾਨ ਲਿਆ | ਇਸੇ ਤਰ੍ਹਾਂ ਬਲੂ ਸੈਕਸ਼ਨ ਤੋਂ ਅੰਸ਼ ਗੁਪਤਾ, ਦਿਲਸ਼ਾਨਾ ਪਹਿਲੇ, ਤਨਵੀਰ ਸਿੰਘ ਤੇ ਰੁਚਿਕਾ ਦੂਜੇ, ਹਰ ਫ਼ਤਿਹ ਸਿੰਘ ਤੇ ਪ੍ਰਭਦੀਪ ਕੌਰ ਤੀਜੇ, ਗਰੀਨ ਸੈਕਸ਼ਨ ਵਿਚੋਂ ਵਿਯੋਮ ਕਪੂਰ ਤੇ ਜਸਕੀਰਤ ਕੌਰ ਪਹਿਲੇ, ਯੁਵਰਾਜ ਸਿੰਘ ਤੇ ਹਰਸੀਰਤ ਕੌਰ ਦੂਜੇ, ਵਿਆਂਸ਼ ਕੁਮਾਰ ਤੇ ਤਨਵੀਰ ਕੌਰ ਤੀਜੇ ਸਥਾਨ 'ਤੇ ਰਹੇ | ਪਰਪਲ ਸੈਕਸ਼ਨ ਤੋਂ ਪਿ੍ੰਸ ਥਾਪਰ ਤੇ ਜਪਲੀਨ ਕੌਰ ਨੇ ਪਹਿਲਾ, ਆਰੂਸ਼ ਤੇ ਰਿਆ ਨੇ ਦੂਜਾ, ਵਿਕਰਮ ਸਿੰਘ ਤੇ ਜਨਤਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਯੈਲੋ ਸੈਕਸ਼ਨ ਵਿਚ ਸਾਹਿਬਦੀਪ ਸਿੰਘ ਤੇ ਸਵਰੀਤ ਕੌਰ ਪਹਿਲੇ, ਤੇਗਵੀਰ ਤੇ ਮਿਯੰਕਾ ਸ਼ਰਮਾ ਦੂਜੇ, ਯੁਵਰਾਜ ਰੰਧਾਵਾ ਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਦੂਜੀ ਜਮਾਤ ਦੀ ਆਬਸਟੈਕਲ ਰੇਸ ਵਿਚ ਰੈੱਡ ਸੈਕਸ਼ਨ ਦਾ ਦੁਸਾਂਝ ਨਾਹਰ ਤੇ ਅਗਮਜੋਤ ਪਹਿਲੇ, ਅਮਿਤੋਜ ਸਿੰਘ ਤੇ ਇਸ਼ਮੀਤ ਕੌਰ ਦੂਜੇ, ਆਜ਼ਾਦਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਗਰੀਨ ਸੈਕਸ਼ਨ ਦਾ ਅਕਸ਼ਿਤ ਹੰਸ ਤੇ ਮਨਸੀਰਤ ਕੌਰ ਨੇ ਪਹਿਲਾ, ਐਮ.ਡੀ. ਅਰਹਨ ਤੇ ਅਲਕਾ ਦੂਜੇ, ਸਾਹਿਬਜੀਤ ਸਿੰਘ ਤੇ ਦਿਲਰਾਜ ਸਿੰਘ ਤੀਜੇ ਸਥਾਨ 'ਤੇ ਰਹੇ | ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਕਰਮ ਆਨੰਦ, ਸਕੂਲ ਦੇ ਪਿ੍ੰਸੀਪਲ ਤੇ ਉਪ ਪਿ੍ੰਸੀਪਲ ਨੇ ਸਨਮਾਨਿਤ ਕੀਤਾ | ਖੇਡਾਂ ਨੂੰ ਸਫ਼ਲ ਬਣਾਉਣ ਵਿਚ ਨਿਰਮਲ ਜੋਤੀ, ਕਿਰਨ ਨੰਦਾ, ਨੇਹਾ ਜੋਸ਼ੀ ਤੇ ਕਰੁਨਾ ਨੇ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਨੇ ਜੇਤੂ ਵਿਦਿਆਰਥੀਆਂ ਨੰੂ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ | ਕੌਮੀ ਗੀਤ ਦੇ ਗਾਇਣ ਤੋਂ ਬਾਅਦ ਖੇਡਾਂ ਸਮਾਪਤ ਹੋ ਗਈਆਂ |
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦਾ ਰਾਜ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਫਾਰਮੇਸੀ ਅਫ਼ਸਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਿਹਤ ਵਿਭਾਗ ਦੇ ਹੈੱਡ ਕੁਆਰਟਰ ਮੂਹਰੇ ਰੋਸ ਵਿਖਾਵਾ ਕੀਤਾ ਜਾਵੇਗਾ-ਸੁਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।