29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬੀ. ਐੱਡ ਅਧਿਆਪਕ ਫ਼ਰੰਟ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਨੂੰ ਬੂਟ ਤੇ ਬੈਗ ਵੰਡੇ

ਅਜੀਤ ਡੈਸਕ 21-12-2025
ਨਡਾਲਾ, 20 ਦਸੰਬਰ (ਰਘਬਿੰਦਰ ਸਿੰਘ) ਬੀ. ਐੱਡ ਅਧਿਆਪਕ ਫ਼ਰੰਟ ਜਲੰਧਰ ਅਤੇ ਕਪੂਰਥਲਾ ਵੱਲੋਂ ਸਬ ਡਵੀਜ਼ਨ ਭੁਲੱਥ ਦੇ ਮੰਡ ਸਰਦਾਰ ਸਿੰਘ ਵਾਲਾ ਵਿਖੇ ਪੜ੍ਹ ਰਹੇ ਸਕੂਲੀ ਬੱਚਿਆਂ ਨੂੰ ਜਰਸੀਆਂ, ਟੋਪੀ, ਬੂਟ, ਜੁਰਾਬਾਂ ਅਤੇ ਬੈਗ ਵੰਡ ਗਏ | ਜ਼ਿਕਰਯੋਗ ਹੈ ਕਿ ਜਲੰਧਰ ਦੇ ਬਲਾਕ ਆਦਮਪੁਰ ਦੇ ਸਮੂਹ ਅਧਿਆਪਕਾਂ ਵਲੋਂ ਸਾਂਝੇ ਤੌਰ ਤੇ ਵੀ ਸਹਾਇਤਾ ਕੀਤੀ ਗਈ ਹੈ |ਇਸ ਮੌਕੇ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ, ਸਕੱਤਰ ਕਮਲਜੀਤ ਸਿੰਘ, ਆਦਮਪੁਰ ਬਲਾਕ ਤੋਂ ਬਲਵਿੰਦਰ ਸਿੰਘ ਕਾਲਰਾ,ਤਰਨਦੀਪ ਸਿੰਘ (ਜ਼ਿਲ੍ਹਾ ਪ੍ਰਧਾਨ ਐਸੋਸੀਏਟ ਟੀਚਰ ਯੂਨੀਅਨ ਜਲੰਧਰ) ਭੋਗਪੁਰ ਤੋਂ ਅੰਮਿ੍ਤਪਾਲ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਤਾਜ ਸਿੰਘ ਚੀਮਾ,ਦਲਜੀਤ ਸਿੰਘ, ਮਨੋਜ ਕੁਮਾਰ ਅਤੇ ਰਾਕੇਸ਼ ਅਧਿਆਪਕ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹੂੰਝਾ ਫੇਰ ਜਿੱਤ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੇ ਮੋਹਰ-ਕੁਲਦੀਪ ਪਾਠਕ... ਅਗਲੀ ਖ਼ਬਰ ਪਿੰਡ ਰਾਏਪੁਰ ਅਰਾਈਆਂ ਤੋਂ ਕਿ੍ਸਮਸ ਦਿਹਾੜੇ ਸੰਬੰਧੀ ਸ਼ੋਭਾ ਯਾਤਰਾ ਸਜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।