28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਲਾਵਾਰਸ ਕੁੱਤਿਆਂ ਨੇ 11 ਸਾਲਾ ਦੇ ਬੱਚੇ ਨੂੰ ਕੀਤਾ ਜ਼ਖ਼ਮੀ

ਅਜੀਤ ਡੈਸਕ 21-12-2025
ਫਗਵਾੜਾ, 20 ਦਸੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਟਿੱਬੀ ਰੇਲਵੇ ਫ਼ਾਟਕ ਲਾਗੇ ਖੇਡ ਰਹੇ ਬੱਚਿਆਂ ਨੂੰ ਲਾਵਾਰਸ ਕੁੱਤਿਆ ਨੇ ਨਿਸ਼ਾਨਾ ਬਣਾ ਕੇ ਇੱਕ 11 ਸਾਲਾ ਬੱਚੇ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਜ਼ਖਮੀ ਬੱਚੇ ਦੀ ਪਛਾਣ ਪਿਊਸ਼ ਕੁਮਾਰ ਪੁੱਤਰ ਵਿਕਾਸ ਕੁਮਾਰ ਵਾਸੀ ਟਿੱਬੀ ਵਜੋਂ ਹੋਈ ਹੈ | ਜਾਣਕਾਰੀ ਦਿੰਦੇ ਹੋਏ ਵਿਕਾਸ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਮੁਹੱਲੇ ਦੇ ਹੋਰ ਬੱਚਿਆਂ ਨਾਲ ਲਾਈਨਾਂ ਲਾਗੇ ਖੇਡ ਰਹੇ ਸਨ ਤਾਂ ਉੱਥੇ ਘੁੰਮ ਰਹੇ ਲਾਵਾਰਸ ਕੁੱਤਿਆਂ ਦੇ ਝੰਡ ਨੇ ਉਨ੍ਹਾਂ ਨੂੰ ਘੇਰ ਲਿਆ ਜਿਸ ਕਰਕੇ ਬਾਕੀ ਬੱਚੇ ਦੌੜ ਗਏ ਤੇ ਇਸ ਨੂੰ ਕੁੱਤਿਆ ਨੇ ਘੇਰ ਲਿਆ ਤੇ ਜ਼ਖਮੀ ਕਰ ਦਿੱਤਾ | ਡਾਕਟਰਾਂ ਅਨੁਸਾਰ ਉਸ ਦੇ ਮੂੰਹ ਨੂੰ ਕੁੱਤਿਆਂ ਨੇ ਕੱਟਿਆ ਹੈ ਤੇ ਉਸ ਦੇ 10 ਤੋਂ 12 ਟਾਂਕੇ ਲੱਗੇ |
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਈ-ਰਿਕਸ਼ਾ ਚਾਲਕ ਦੀ ਕੁੱਟਮਾਰ ਅਗਲੀ ਖ਼ਬਰ ਅਕਾਲੀ ਗੁਰਦੁਆਰਾ ਸਾਹਿਬ ਪਿੰਡ ਭੁੱਲਾਰਾਈ ਵਿਖੇ ਸ਼ਹੀਦੀ ਸਮਾਗਮ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।