28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕੇਂਦਰ ਸਰਕਾਰ 'ਵੀਰ ਬਾਲ ਦਿਵਸ' ਦਾ ਨਾਂਅ ਬਦਲ ਕੇ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਰੱਖੇ-ਗੁਰਦਿਆਲ ਸਿੰਘ

ਅਜੀਤ ਡੈਸਕ 21-12-2025
ਸੁਲਤਾਨਪੁਰ ਲੋਧੀ , 20 ਦਸੰਬਰ (ਥਿੰਦ)-ਬਾਬਾ ਬੀਰ ਸਿੰਘ ਇੰਟਰਪ੍ਰਾਈਜਜ਼ ਆਰ.ਸੀ.ਐਫ. ਦੇ ਮੈਨੇਜਿੰਗ ਡਾਇਰੈਕਟਰ ਜਥੇ ਗੁਰਦਿਆਲ ਸਿੰਘ ਠੱਟਾ (ਪ੍ਰਧਾਨ) ਨੇ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਕਰਵਾਏ ਜਾ ਰਹੇ ਸਮਾਗਮ 'ਵੀਰ ਬਾਲ ਦਿਵਸ' ਦਾ ਨਾਂਅ ਬਦਲ ਕੇ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ ਅਨੁਸਾਰ ਇਸ ਸੰਬੰਧੀ ਨਾਂਅ ਬਦਲਾਅ ਦੀ ਮੰਗ ਪੂਰੇ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਸ਼ਰਧਾਵਾਨ ਸਿੱਖ ਸੰਗਤਾਂ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਕੋਈ ਆਮ ਬਾਲ ਨਹੀਂ ਹਨ | ਜਿਹੜੇ ਕੌਤਕ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਲਾਸਾਨੀਆਂ ਸ਼ਹੀਦੀਆਂ ਦੇ ਕੇ ਮੁਗਲ ਜਾਲਮਾਂ ਨੂੰ ਵੰਗਾਰ ਕੇ ਵਰਤਾਏ ਹਨ , ਉਸ ਵਰਗੀ ਮਿਸਾਲ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ | ਜਥੇ ਠੱਟਾ ਨੇ ਸਮੂਹ ਵਰਗਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ 'ਚ 21 ਤੋਂ 30 ਦਸੰਬਰ ਤੱਕ ਕੋਈ ਖ਼ੁਸ਼ੀ ਦੇ ਸਮਾਗਮ ਤੇ ਪਾਰਟੀਆਂ ਨਾ ਕਰਨ ਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੁੰਦੇ ਹੋਏ ਗੁਰਬਾਣੀ ਪੜ੍ਹਨ |
ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੋਟਰਾਂ ਨੇ ਇੱਕ ਵਾਰ ਫਿਰ 'ਆਪ' ਦੇ ਹੱਕ 'ਚ ਦਿੱਤਾ ਫ਼ਤਵਾ: ਮਾਨ ਅਗਲੀ ਖ਼ਬਰ ਗੁਜਰਾਂਵਾਲਾ ਜਵੈਲਰਜ਼ ਦੀ ਐਨੀਵਰਸਰੀ ਬੋਨਾਂਜ਼ਾ ਸਕੀਮ 'ਚ ਕਾਰ ਜਿੱਤਣ ਦਾ ਆਖ਼ਰੀ ਮੌਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।