18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਟਰੱਕ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

ਅਜੀਤ ਡੈਸਕ 22-12-2025
ਫਗਵਾੜਾ, 21 ਦਸੰਬਰ (ਹਰਜੋਤ ਸਿੰਘ ਚਾਨਾ)- ਇਕ ਤੇਜ਼ ਰਫ਼ਤਾਰ ਟਰੱਕ ਵਲੋਂ ਕਾਰ ਨੂੰ ਟੱਕਰ ਮਾਰ ਕੇ ਪਲਟ ਜਾਣ ਕਾਰਨ ਕੋਲ ਖੜ੍ਹੇ ਵਿਅਕਤੀ ਦੇ ਹੇਠਾਂ ਆ ਜਾਣ ਕਾਰਨ ਹੋਈ ਮੌਤ ਹੋ ਗਈ, ਜਿਸ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਦੀਪਕ ਸ਼ਰਮਾ ਪੁੱਤਰ ਦਰਸ਼ਨ ਲਾਲ ਵਾਸੀ ਅਰਜਨ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੁਰਿੰਦਰ ਸਿੰਘ, ਸਮੀਰ ਸ਼ਾਰਧਾ, ਪੰਕਜ ਕੁਮਾਰ ਨਾਲ ਬਰੇਜ਼ਾ ਕਾਰ 'ਚ ਚੰਡੀਗੜ੍ਹ ਤੋਂ ਪਠਾਨਕੋਟ ਨੂੰ ਜਾ ਰਹੇ ਸੀ ਤੇ ਕਾਰ ਨੂੰ ਸਮੀਰ ਚਲਾ ਰਿਹਾ ਸੀ | ਜਦੋਂ ਉਹ ਮੇਹਟਾਂ ਚੌਂਕ ਲਾਗੇ ਪੁੱਜੇ ਤਾਂ ਅੱਗੇ ਜਾ ਰਹੇ ਵਾਹਨ ਨੇ ਅਚਾਨਕ ਬਰੇਕ ਲੱਗਾ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਨੁਕਸਾਨ ਹੋਇਆ ਤੇ ਜਦੋਂ ਉਹ ਦੇਖਣ ਹੀ ਲੱਗੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰੀ ਟਰੱਕ ਆਇਆ ਜਿਸ ਨੇ ਉਨ੍ਹਾਂ ਦੀ ਗੱਡੀ 'ਚ ਟੱਕਰ ਮਾਰ ਦਿੱਤੀ ਜਿਸ ਨਾਲ ਟਰੱਕ ਪਲਟ ਗਿਆ ਤੇ ਕਾਰ ਕੋਲ ਖੜ੍ਹਾ ਪੰਕਜ ਟਰੱਕ ਹੇਠਾਂ ਦੱਬਿਆ ਗਿਆ ਤੇ ਉਸ ਦੀ ਮੌਤ ਹੋ ਗਈ ਤੇ ਸਮੀਰ ਦੇ ਵੀ ਸੱਟਾਂ ਲੱਗੀਆਂ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਸਰਕਾਰੀ ਅਧਿਕਾਰੀ ਦੇ ਫ਼ੋਨ ਤੋਂ ਬਾਅਦ ਪਾਣੀ ਦੀਆਂ ਪਾਈਪਾਂ ਬਦਲਣ ਦਾ ਕੰਮ ਠੱਪ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ, ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।