14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਅਜੀਤ ਡੈਸਕ 24-12-2025
ਭੁਲੱਥ, 23 ਦਸੰਬਰ (ਮੇਹਰ ਚੰਦ ਸਿੱਧੂ)-ਥਾਣਾ ਮੁਖੀ ਭੁਲੱਥ ਐਸ.ਐਚ.ਓ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਜਦੋਂ ਪਿੰਡ ਮਾਨਾ ਤਲਵੰਡੀ ਨੂੰ ਜਾ ਰਹੀ ਸੀ ਤਾਂ ਖੱਸਣ ਰੋਡ ਸ਼ਮਸ਼ਾਨਘਾਟ ਭੁਲੱਥ ਦੇ ਸਾਹਮਣੇ ਰੋਡ 'ਤੇ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਆਪਣੇ ਪਜਾਮੇ ਦੀ ਜੇਬ 'ਚੋਂ ਇਕ ਪਾਰਦਰਸ਼ੀ ਚਿੱਟੇ ਰੰਗ ਦਾ ਮੋਮੀ ਲਿਫ਼ਾਫ਼ਾ ਸੜਕ ਕਿਨਾਰੇ ਸੁੱਟ ਕੇ ਕਾਹਲੀ ਕਾਹਲੀ ਪਿੱਛੇ ਮੁੜਨ ਲੱਗਾ, ਜਿਸ ਨੂੰ ਪੁਲਿਸ ਕਰਮਚਾਰੀਆਂ ਵਲੋਂ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂਅ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਜੀਤ ਸਿੰਘ ਵਾਸੀ ਸਲਾਮਤਪੁਰ ਭੁਲੱਥ ਹਾਲ ਵਾਸੀ ਕਿਰਾਏਦਾਰ ਬੇਦੀ ਨਗਰ ਭੁਲੱਥ ਜ਼ਿਲ੍ਹਾ ਕਪੂਰਥਲਾ ਦੱਸਿਆ ਤੇ ਸੜਕ ਕਿਨਾਰੇ ਸੁੱਟੇ ਲਿਫ਼ਾਫ਼ੇ ਵਿਚੋਂ ਖੁੱਲ੍ਹੀਆਂ 24 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ | ਉਕਤ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ |

ਪਿਛਲੀ ਖ਼ਬਰ ਸ਼ਮਸ਼ਾਨਘਾਟ 'ਚ ਚੋਰੀ ਦੀ ਨੀਅਤ ਨਾਲ ਵੜੇ 2 ਵਿਕਅਤੀ ਪੁਲਿਸ ਹਵਾਲੇ ਕੀਤੇ ਅਗਲੀ ਖ਼ਬਰ ਸ਼ੈਲਰ 'ਚ ਕੰਮ ਦੌਰਾਨ ਸਰੀਏ 'ਤੇ ਡਿੱਗਣ ਕਾਰਨ ਔਰਤ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।