14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ੇਖਰ ਸਕਾਲਰਸ਼ਿਪ ਪ੍ਰੀਖਿਆ 2025 ਤਹਿਤ ਮੈਟਿ੍ਕ ਦੇ ਬੱਚਿਆਂ ਦੀ ਸਕਾਲਰਸ਼ਿਪ ਪ੍ਰੀਖਿਆ ਕਰਵਾਈ

ਅਜੀਤ ਡੈਸਕ 24-12-2025
ਫਗਵਾੜਾ, 23 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੇਖਰ ਭਨੋਟ ਚੈਰੀਟੇਬਲ ਟਰੱਸਟ ਦੀ ਇਕ ਪਹਿਲਕਦਮੀ ਕਰਦਿਆਂ ਸ਼ੇਖਰ ਸਕਾਲਰਸ਼ਿਪ ਪ੍ਰੀਖਿਆ ਦਾ ਆਯੋਜਨ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਕਾਦਮਿਕ ਪੇ੍ਰਰਨਾ ਤੇ ਵਿੱਤੀ ਸਹਾਇਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ | ਇਹ ਪ੍ਰੀਖਿਆ ਸ਼ੇਖਰ ਭਨੋਟ ਮੈਮੋਰੀਅਲ ਚੈਰੀਟੇਬਲ ਫਗਵਾੜਾ ਦੇ ਬੈਨਰ ਹੇਠ ਕਰਵਾਈ ਗਈ | ਪੇਂਡੂ ਫਗਵਾੜਾ ਖੇਤਰ ਦੇ 12 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ | 24 ਰਜਿਸਟਰਡ ਵਿਦਿਆਰਥੀਆਂ ਵਿਚੋਂ 23 ਨੇ ਪ੍ਰੀਖਿਆ ਦਿੱਤੀ | ਪ੍ਰੀਖਿਆ ਦੀ ਮਿਆਦ 1 ਘੰਟਾ 30 ਮਿੰਟ ਸੀ ਤੇ ਪ੍ਰਸ਼ਨ ਪੱਤਰ ਪੂਰੇ 10ਵੀਂ ਜਮਾਤ ਦੇ ਸਿਲੇਬਸ ਤੋਂ ਤਿਆਰ ਕੀਤਾ ਗਿਆ ਸੀ, ਜਿਸ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਤਿਆਰੀ ਦਾ ਵਿਆਪਕ ਮੁਲਾਂਕਣ ਯਕੀਨੀ ਬਣਾਇਆ ਗਿਆ ਸੀ | ਇਸ ਪ੍ਰੀਖਿਆ ਦਾ ਆਯੋਜਨ, ਸ਼ੇਖਰ ਭਨੋਟ ਲਾਇਬ੍ਰੇਰੀ ਐਂਡ ਬੁੱਕ ਬੈਂਕ ਫਗਵਾੜਾ ਵਿਖੇ ਕੀਤਾ ਗਿਆ | ਮਾਪਿਆਂ ਤੇ ਅਧਿਆਪਕਾਂ ਨੇ ਸੰਸਥਾ ਦੁਆਰਾ ਕੀਤੇ ਗਏ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ, ਇਸ ਨੰੂ ਪੇਂਡੂ ਵਿਦਿਆਰਥੀਆਂ ਵਿਚ ਯੋਗਤਾ, ਵਿਸ਼ਵਾਸ ਅਤੇ ਵਿੱਦਿਅਕ ਸਹਾਇਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਸਾਰਥਿਕ ਕਦਮ ਵਜੋਂ ਸਵੀਕਾਰ ਕੀਤਾ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਅਗਲੀ ਖ਼ਬਰ ਵੀ.ਬੀ.ਜੀ.ਜੀ.ਰਾਮ ਜੀ ਸਕੀਮ ਸ਼ੁਰੂ ਹੋਣ ਨਾਲ ਪੰਜਾਬ ਦੇ 20 ਲੱਖ ਤੋਂ ਵੱਧ ਲੋਕ ਰੁਜ਼ਗਾਰ ਤੋਂ ਵਾਂਝੇ ਹੋ ਜਾਣਗੇ-ਇੰਡੀਅਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।